ਪੰਜਾਬ ਪੁਲਿਸ ਦੇ ਖਿਲਾਫ਼ ਰਾਜਸਥਾਨ ‘ਚ ਦਰਜ ਹੋਇਆ ਕਿਡਨੈਪਿੰਗ ਦਾ ਮਾਮਲਾ
ਚੰਡੀਗੜ੍ਹ, 9 ਮਈ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਦੇ ਖ਼ਿਲਾਫ਼ ਇਕਵਾਰ ਫਿਰ ਤੋਂ ਕਿਡਨੈਪਿੰਗ ਦਾ ਪਰਚਾ ਦਰਜ ਹੋਇਆ ਹੈ। ਇਹ ਮਾਮਲਾ ਮਾਰਚ ਮਹੀਨੇ ਦਾ ਹੈ ਜਦੋਂ ਰਾਜਸਥਾਨ ਪੁਲਿਸ ਨੇ ਹੁਸ਼ਿਆਰਪੁਰ ਵਿੱਚ ਤਾਇਨਾਤ ਇੱਕ ਡੀਐਸਪੀ ਅਤੇ ਐਸਐਚਓ ਸਣੇ 14 ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲਿਸ ਨੇ ਕੋਟਾ ਤੋਂ ਇੱਕ ਨੌਜਵਾਨ ਨੂੰ ਅਗਵਾ ਕੀਤਾ ਸੀ।