ਪੰਜਾਬ ਨਗਰ ਕੌਂਸਲ ਦੀਆਂ ਚੋਣਾਂ ਲਈ ਹੋ ਰਹੀ ਹੈ ਵੋਟਿੰਗ
ਵੇਖੋ 12 ਵਜੇ ਤੱਕ ਕਿੰਨੇ ਫੀਸਦ ਹੋਈ ਵੋਟਿੰਗ
ਚੰਡੀਗੜ੍ਹ, 14 ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਨਗਰ ਨਿਗਮ ਚੋਣਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਜੋ ਕਿ ਹੁਣ ਜਾਰੀ ਹੈ। ਪੰਜਾਬ ਦੇ ਅਲੱਗ- ਅਲੱਗ ਸ਼ਹਿਰਾਂ ਵਿੱਚ ਵੋਟਿੰਗ ਜਾਰੀ ਹੈ।ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਵੇਰੇ 12 ਵਜੇ ਤੱਕ ਹੋਈ ਵੋਟਿੰਗ ਦੀ ਫੀਸਦ ਇਸ ਪ੍ਰਕਾਰ ਹੈ।ਅਨੰਦਪੁਰ ਸਾਹਿਬ ਵਿੱਚ 41 ਫੀਸਦ, ਮੋਰਿੰਡਾ 33.48, ਦੀਨਾ ਨਗਰ 29 ਫੀਸਦ, ਕਾਦੀਆ 34 ਫੀਸਦ, ਧਾਰੀਵਾਲ 40 ਫੀਸਦ, ਫਰੀਦਕੋਟ 32 ਫੀਸਦ, ਜੈਤੋ 34 ਫੀਸਦ, ਕੋਟਕਪੁਰਾ 32 ਫੀਸਦ, ਨਵਾਂਸ਼ਹਿਰ 33.67 ਫੀਸਦ, ਬੰਗਾ 32.7 ਫੀਸਦ, ਗੁਰਦਾਸਪੁਰ 33.67 ਫੀਸਦ ਅਤੇ ਬਟਾਲਾ ਵਿਚ 32 ਫੀਸਦ ਵੋਟਿੰਗ ਹੋਈ ਹੈ। । ਮਤਦਾਨ ਕੇਂਦਰਾਂ ਅੱਗੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਵਿਸ਼ਵ ਵਾਰਤਾ ਪੰਜਾਬ ਨਗਰ ਕੌਂਸਲ ਦੀਆਂ ਚੋਣਾਂ ਦੀ ਹਰ ਅਪਡੇਟ ਤੁਹਾਨੂੰ ਜਲਦ ਦਿੰਦਾ ਰਹੇਗਾ।