ਪੰਜਾਬ ਨਗਰ ਕੌਂਸਲ ਦੀਆਂ ਚੋਣਾਂ ਲਈ ਹੋ ਰਹੀ ਹੈ ਵੋਟਿੰਗ
ਵੇਖੋ 11 ਵਜੇ ਤੱਕ ਕਿਥੇ ਕਿੰਨੇ ਫੀਸਦ ਹੋਈ ਵੋਟਿੰਗ
ਚੰਡੀਗੜ੍ਹ, 14 ਫਰਵਰੀ(ਵਿਸ਼ਵ ਵਾਰਤਾ)- ਪੰਜਾਬ ਨਗਰ ਨਿਗਮ ਚੋਣਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਜੋ ਕਿ ਹੁਣ ਜਾਰੀ ਹੈ। ਪੰਜਾਬ ਦੇ ਅਲੱਗ- ਅਲੱਗ ਸ਼ਹਿਰਾਂ ਵਿੱਚ ਵੋਟਿੰਗ ਜਾਰੀ ਹੈ।ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੱਕ ਹੋਈ ਵੋਟਿੰਗ ਦੀ ਫੀਸਦ ਇਸ ਪ੍ਰਕਾਰ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ 15 ਫੀਸਦ ਵੋਟਿੰਗ, ਫਰੀਦਕੋਟ ਵਿੱਚ 18 ਫੀਸਦ , ਮੋਗਾ ਦੇ ਕੋਟ ਈਸੇ ਖਾਂ ਵਿੱਚ 24.58 ਫੀਸਦ, ਅਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ ਸਵੇਰੇ11 ਵਜੇ ਤੱਕ 37 ਫੀਸਦੀ ਵੋਟਿੰਗ ਹੋਈ ਹੈ। ਵੱਖ- ਵੱਖ ਵਾਰਡਾਂ ਵਿੱਚ ਵੋਟਰਾਂ ਵਿੱਚ ਵੋਟ ਪਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮਤਦਾਨ ਕੇਂਦਰਾਂ ਅੱਗੇ ਵੋਟਰਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਵਿਸ਼ਵ ਵਾਰਤਾ ਪੰਜਾਬ ਨਗਰ ਕੌਂਸਲ ਦੀਆਂ ਚੋਣਾਂ ਦੀ ਹਰ ਅਪਡੇਟ ਤੁਹਾਨੂੰ ਜਲਦ ਦਿੰਦਾ ਰਹੇਗਾ।