ਪੰਜਾਬ ਦੇ 108 ਐਂਬੂਲੈਂਸ ਦੇ ਡਰਾਈਵਰਾਂ ਗਏ ਅਣਮਿੱਥੇ ਸਮੇਂ ਦੀ ਹੜਤਾਲ ਤੇ,ਮਰੀਜ਼ਾਂ ਨੂੰ ਹੋ ਰਹੀ ਪ੍ਰੇਸ਼ਾਨੀ
ਚੰਡੀਗੜ੍ਹ 12 ਜਨਵਰੀ(ਵਿਸ਼ਵ ਵਾਰਤਾ)- ਅੱਜ ਪੰਜਾਬ ਦੇ 108 ਐਂਬੂਲੈਂਸ ਦੇ ਡਰਾਈਵਰ ਅਤੇ ਟੈਕਨੀਸ਼ੀਅਨ ਹੜਤਾਲ ਤੇ ਚਲੇ ਗਏ ਹਨ, ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ 108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਨਾਲ ਜੁੜੇ ਇੱਕ ਮੁਲਾਜ਼ਮ ਦੱਸਿਆ ਕਿ 108 ਦੇ ਕਰਮਚਾਰੀਆਂ ਦੀ ਮੁਕੰਮਲ ਤੌਰ ਤੇ ਹੜਤਾਲ ਨਹੀਂ ਹੈ ਕੁਝ ਡਰਾਈਵਰ ਅਤੇ ਤਕਨੀਸ਼ੀਅਨ ਹੜਤਾਲ ਤੇ ਗਏ ਹਨ ਜਦ ਕੇ ਐਂਬੂਲੈਂਸ ਸੇਵਾਵਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਡਰਾਈਵਰ ਅਤੇ ਤਕਨੀਸ਼ੀਅਨ ਜਿਨ੍ਹਾਂ ਵੱਲੋਂ ਹੜਤਾਲ ਕੀਤੀ ਗਈ ਹੈ ਉਹਨਾਂ ਦੀ ਮੰਗ ਹੈ ਕੇ ਹੋਰ ਵਿਭਾਗਾਂ ਦੀ ਤਰਾਂ ਸਾਡੀਆਂ ਵੀ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਹੜਤਾਲ ਤੇ ਗਏ ਮੁਲਾਜ਼ਮ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਦੇ ਨਾਲ ਹੜਤਾਲ ਤੇ ਬੈਠੇ ਹਨ।