ਦੋ ਕੈਟਾਗਰੀਆਂ ਵਿੱਚ ਹੋਵੇਗਾ ਮੁਕਾਬਲਾ
ਜੇਤੂਆਂ ਨੂੰ ਦਿੱਤੇ ਜਾਣਗੇ ਨਗਦ ਇਨਾਮ
ਐਸ.ਏ.ਐਸ ਨਗਰ, 04 ਸਤੰਬਰ ( ਵਿਸ਼ਵ ਵਾਰਤਾ)-ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਵਿਦਿਆਰਥੀਆਂ ਲਈ ਇੱਕ ਲਘੂ ਫਿਲਮ (Short Video) ਮੁਕਾਬਲਾ ਕਰਵਾਇਆ ਜਾ ਰਿਹਾ ਹੈ । ਇਹ ਮੁਕਾਬਲਾ ਮੀਡੀਆ /ਮਾਸ ਕਮਿਊਨੀਕੇਸ਼ਨ/ਜਰਨਲਿਜ਼ਮ/ਇੰਜੀਨੀਅਰਿੰਗ ਦੇ ਸਾਰੇ ਵਿਦਿਆਰਥੀਆਂ ਲਈ ਖੁੱਲਾ ਹੈ । ਇਸ ਮੁਕਾਬਲੇ ਦਾ ਵਿਸ਼ਾ ” ਭ੍ਰੀਸ਼ਟਾਚਾਰ ਮੁਕਤ ਚੋਣ ਪ੍ਰਣਾਲੀ -ਸੁਚੇਤ ਅਤੇ ਨੈਤਿਕ ਚੋਣਾਂ ਵੱਲ ” ਹੋਵੇਗਾ I ਇਹ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਮੁਕਾਬਲਾ ਦੋ ਕੈਟਾਗਰੀਆਂ ਵਿੱਚ ਹੋ ਰਿਹਾ ਹੈ, 1)ਲਘੂ ਵੀਡੀਓ ਫਿਲਮ 2) ਐਨੀਮੇਸ਼ਨ/ਮੋਸ਼ਨ ਗ੍ਰਾਫਿਕ ਇਨ੍ਹਾਂ ਫਿਲਮਾਂ ਦੀ ਲੰਬਾਈ ਪੰਜ ਮਿੰਟਾਂ ਤੋਂ ਵੱਧ ਨਹੀ ਹੋਣੀ ਚਾਹੀਦੀ । ਇਹ ਫਿਲਮਾਂ ਤਿੰਨਾਂ ਭਾਸ਼ਾਵਾ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਬਣਾਈਆਂ ਜਾ ਸਕਦੀਆਂ ਹਨ । ਹਰੇਕ ਕੈਟਾਗਰੀ ਦੇ ਪਹਿਲੇ ਤਿੰਨ ਜੇਤੂਆਂ ਨੂੰ ਨਕਦ ਇਨਾਮ 5000/-, 3000/- ਤੇ 2000/- ਰੁਪਏ ਦਿੱਤਾ ਜਾਵੇਗਾ । ਪ੍ਰਤੀਯੋਗੀ ਆਪਣੀ ਐਂਟਰੀ (ਲਘੂ ਵੀਡੀਓ ਫਿਲਮ) ਗੂਗਲ ਡਰਾਈਵ ਤੇ ਅਪਲੋਡ ਕਰ ਕੇ ਉਸਦੇ ਲਿੰਕ ਦੇ ਨਾਲ ਟੀਮ ਅਤੇ ਕਾਸਟਿੰਗ ਮੈਂਬਰਾਂ ਦਾ ਵੇਰਵਾ E-mail ID smmceopb@gmail.com ਤੇ 25 ਸਤੰਬਰ 2020 ਤੱਕ ਭੇਜ ਸਕਦੇ ਹਨ