ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੱਡਾ ਐਲਾਨ
ਪੰਜਾਬ ਦੇ ਲੋਕ ਚੁਣਨਗੇ ਮੁੱਖ ਮੰਤਰੀ ਉਮੀਦਵਾਰ ਨਹੀਂ ਚੁਣਨਗੇ – ਭਗਵੰਤ ਮਾਨ
ਪੰਜਾਬ ਦੇ ਲੋਕਾਂ ਲਈ ਫੋਨ ਨੰਬਰ ਕੀਤਾ ਜਾਰੀ
ਚੰਡੀਗੜ੍ਹ,13 ਜਨਵਰੀ(ਵਿਸ਼ਵ ਵਾਰਤਾ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਤੋਂ ਪਹਿਲਾਂ ਅੱਜ ਅੱਜ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਇੱਕ ਫੋਨ ਨੰਬਰ ਜਾਰੀ ਕੀਤਾ ਹੈ । ਜਿਸ ਅਨੁਸਾਰ ਪੰਜਾਬ ਦੇ ਲੋਕਾਂ ਕੋਲੋਂ ਉਹਨਾਂ ਦੇ ਮਨਪਸੰਦ ਉਮੀਦਵਾਰ ਦਾ ਨਾਮ ਪਾਰਟੀ ਹਾਈਕਮਾਨ ਤੱਕ ਪਹੁੰਚਾਉਣ ਦੀ ਕਿਵਾਇਦ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਉਮੀਦਵਾਰ ਨਹੀਂ ਸਗੋਂ ਪੰਜਾਬ ਦੇ ਲੋਕ ਮੁੱਖ ਮੰਤਰੀ ਚੁਣਨਗੇ।
For the first time in the history of Punjab politics. The people of Punjab will together decide their CM candidate for a political party, before the actual elections ❤️
Call/SMS/Whatsapp – 7074870748
— AAP Punjab (@AAPPunjab) January 13, 2022