ਪੰਜਾਬ ਦੇ ਇਸ ਸਾਬਕਾ ਵਿਧਾਇਕ ਦੇ ਟਿਕਾਣਿਆਂ ਤੇ ਇੰਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਜਾਰੀ
ਚੰਡੀਗੜ੍ਹ 28 ਅਕਤੂਬਰ(ਵਿਸ਼ਵ ਵਾਰਤਾ)-ਇਸ ਸਮੇਂ ਦੀ ਇੱਕ ਹੋਰ ਵੱਡੀ ਅੱਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਵਿਧਾਨ ਸਭਾ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਦੇ ਟਿਕਾਣਿਆਂ ਤੇ ਇੰਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਮੁਤਾਬਕ ਇਹ ਰੇਡ ਸਵੇਰੇ 6:30 ਵਜੇ ਤੋਂ ਜਾਰੀ ਹੈ। ਇਸ ਦੇ ਨਾਲ ਹੀ ਜੋਗਿੰਦਰ ਪਾਲ ਦੇ ਦਫਤਰ ਤੋਂ ਇਲਾਵਾ ਉਹਨਾਂ ਦੇ ਕਰੈਸ਼ਰ ਅਤੇ ਫਾਰਮ ਹਾਊਸ ਤੇ ਵੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਹਨਾਂ ਦੇ ਕਰੀਬੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦਸਤਾਵੇਜ ਖੰਘਾਲੇ ਜਾ ਰਹੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦਿਨੀਂ ਜੋਗਿੰਦਰ ਪਾਲ ਭੋਆ ਦੇ ਕਰੈਸ਼ਰ ਤੇ ਨਾਜ਼ਾਇਜ ਮਾਈਨਿੰਗ ਨੂੰ ਲੈ ਕੇ ਪਰਚਾ ਵੀ ਦਰਜ ਕੀਤਾ ਗਿਆ ਸੀ।