ਪੰਜਾਬ ਨੂੰ ਕਰਨਾ ਪੈ ਸਕਦਾ ਹੈ ਕੋਲਾ ਸੰਕਟ ਦਾ ਸਾਹਮਣਾ
ਇੱਕ ਪਾਵਰ ਪਲਾਂਟ ਵਿੱਚ ਖਤਮ ਹੋਇਆ ਕੋਲਾ,ਬਾਕੀਆਂ ਵਿੱਚ ਵੀ ਕੁੱਝ ਦਿਨਾਂ ਦਾ ਹੀ ਸਟਾਕ ਬਾਕੀ
ਚੰਡੀਗੜ੍ਹ,19 ਅਪ੍ਰੈਲ(ਵਿਸ਼ਵ ਵਾਰਤਾ) – ਪੰਜਾਬ ਵਾਸੀਆਂ ਨੂੰ ਲੰਮੇ ਬਿਜਲੀ ਕੱਟਾਂ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਪਾਵਰ ਪਲਾਂਟ ਕੋਲਾ ਸੰਕਟ ਨਾਲ ਜੂਝ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੋਇੰਦਵਾਲ ਸਾਹਿਬ ਪਲਾਂਟ ਵਿੱਚ ਕੋਲਾ ਖਤਮ ਹੋ ਚੁੱਕਾ ਹੈ। ਇਸ ਦੇ ਨਾਲ ਹੀ ਤਲਵੰਲੀ ਸਾਬੋ ਵਿੱਚ 4,ਲਹਿਰਾ ਮੁੱਹਬਤ ਵਿੱਚ 7,ਰੋਪੜ੍ਹ ਵਿੱਚ 11 ਅਤੇ ਰਾਜਪੁਰਾ ਪਾਵਰ ਪਲਾਂਟ ਵਿੱਚ 21 ਦਿਨਾਂ ਦਾ ਕੋਲਾ ਹੀ ਬਾਕੀ ਹੈ।