ਚੰਡੀਗਡ਼੍ਹ , 4 ਜਨਵਰੀ:(ਵਿਸ਼ਵ ਵਾਰਤਾ )
ਪੰਜਾਬ ਦੀ ਵਿਭਾਗੀ ਪੀ੍ਰਖਿਆ ਕਮੇਟੀ ਵਲੋਂ ਅਧਿਕਾਰੀਆਂ/ਕਰਮਚਾਰੀਆਂ ਦੀ ਵਿਸ਼ੇਸ਼ ਸ਼੍ਰੇਣੀਆਂ ਦੀ ਅਗਲੀ ਵਿਭਾਗੀ ਪ੍ਰੀਖਿਆ 19 ਫਰਵਰੀ ਤੋਂ 24 ਫਰਵਰੀ, 2018 ਤੱਕ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ (ਮੈਗਸਿਪਾ), ਸੈਕਟਰ 26, ਚੰਡੀਗਡ਼• ਵਿਖੇ ਸਵੇਰੇ 9 ਤੋਂ ਦੁਪਹਿਰ 12 ਵਜੇ ਅਤੇ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਕਰਵਾਈ ਜਾ ਰਹੀ ਹੈ।
ਇਹ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਨ•ਾਂ ਸ਼੍ਰੇਣੀਆਂ ਵਿੱਚ ਸਹਾਇਕ ਕਮਿਸ਼ਨਰ, ਵਧੀਕ ਸਹਾਇਕ ਕਮਿਸ਼ਨਰ/ਆਈ.ਪੀ.ਐਸ. ਅਧਿਕਾਰੀ, ਤਹਿਸੀਲਦਾਰ/ਮਾਲ ਅਫਸਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ।
ਉਨ•ਾਂ ਦੱਸਿਆ ਕਿ ਜਿਹਡ਼ੇ ਹੋਰ ਅਧਿਕਾਰੀ ਉਕਤ ਇਮਤਿਹਾਨ ਦੇਣ ਦੀ ਇੱਛਾ ਰਖਦੇ ਹਨ, ਉਹ ਆਪਣੇ ਵਿਭਾਗਾਂ ਰਾਂਹੀ ਨਿਰਧਾਰਤ ਪ੍ਰੋਫਾਰਮੇ ‘ਤੇ ਆਪਣਾ ਬਿਨੈ ਪੱਤਰ 22 ਜਨਵਰੀ, 2018 ਤੱਕ ਸਕੱਤਰ, ਪ੍ਰਸੋਨਲ ਵਿਭਾਗ ਅਤੇ ਸਕੱਤਰ, ਵਿਭਾਗੀ ਪ੍ਰੀਖਿਆ ਕਮੇਟੀ, (ਪੀ.ਸੀ.ਐਸ. ਬ੍ਰਾਂਚ), ਪੰਜਾਬ ਸਿਵਲ ਸਕੱਤਰੇਤ, ਚੰਡੀਗਡ਼• ਵਿਖੇ ਭੇਜਣ। ਉਨ•ਾਂ ਦੱਸਿਆ ਕਿ ਸਿੱਧੇ ਰੂਪ ਵਿੱਚ ਭੇਜੇ ਗਏ ਬਿਨੈ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਅਧੂਰੇ ਬਿਨੈ ਪੱਤਰ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਅਜਿਹੇ ਉਮੀਦਵਾਰਾਂ ਨੂੰ ਰੋਲ ਨੰਬਰ ਜਾਰੀ ਨਹੀਂ ਕੀਤੇ ਜਾਣਗੇ।
ਬੁਲਾਰੇ ਨੇ ਦੱਸਿਆ ਕਿ ਜਿਹਡ਼ੇ ਉਮੀਦਵਾਰਾਂ ਨੂੰ 15 ਫਰਵਰੀ, 2018 ਤੱਕ ਰੋਲ ਨੰਬਰ ਪ੍ਰਾਪਤ ਨਹੀ ਹੁੰਦੇ, ਉਹ ਇਨ•ਾਂ ਪ੍ਰੀਖਿਆਵਾਂ ਸਬੰਧੀ ਪੀ.ਸੀ.ਐਸ. ਬਰਾਂਚ ਦੀ ਈਮੇਲ- PCSBRANCH0GMAIL.COM ਜਾਂ ਟੈਲੀਫੂਨ ਨੰਬਰ 0172-2740553 (ਪੀ.ਬੀ.ਐਕਸ-4648), ‘ਤੇ ਸੰਪਰਕ ਕਰ ਸਕਦੇ ਹਨ।
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ
SDM Amit Gupta ਨੇ ਕੀਤਾ ਵੱਖ-ਵੱਖ ਪਿੰਡਾਂ ਦਾ ਦੌਰਾ ਕਿਸਾਨਾਂ ਨੂੰ ਬਿਨਾਂ ਅੱਗ ਲਾਇਆਂ ਪਰਾਲੀ ਦੇ ਨਿਪਟਾਰੇ ਲਈ ਕੀਤਾ ਪ੍ਰੇਰਿਤ...