“ਮੇਰੇ ਖਿਲਾਫ ਕੀਤਾ ਗਿਆ ਗਲਤ ਫੈਸਲਾ”
“ਮੈਂ ਸਿਰਫ ਸੁਝਾਅ ਦਿੱਤਾ ਸੀ,ਫੈਸਲਾ ਨਹੀਂ ਲਿਆ”
“ਮੈਂ ਆਪਣੇ ਬਿਆਨ ਦੇ ਉੱਤੇ ਅਜੇ ਵੀ ਕਾਇਮ”
“ਅੰਦੋਲਨ ਵਿੱਚ ਬਣਿਆ ਰਹਾਂਗਾ”
“ਪੰਜਾਬ ਦੀ ਜਨਤਾ ਵਿੱਚ ਮੇਰੇ ਬਿਆਨ ਤੋਂ ਬਾਅਦ ਲਹਿਰ”-ਗੁਰਨਾਮ ਸਿੰਘ ਚਡੂਨੀ
ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ) ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੇ ਸਿਆਸੀ ਬਿਆਨਾਂ ਨੂੰ ਲੈ ਕੇ 7 ਦਿਨਾਂ ਲਈ ਮੁਅੱਤਲ ਕੀਤੇ ਗਏ ਕਿਸਾਨ ਆਗੂ ਗੁਰਨਾਮ ਸਿੰਘ ਨੇ ਮੋਰਚੇ ਦੇ ਫੈਸਲੇ ਤੋਂ ਬਾਅਦ ਕਿਹਾ ਕਿ ਮੈਂ ਆਪਣੇ ਬਿਆਨ ਦੇ ਉੱਤੇ ਅਜੇ ਵੀ ਕਾਇਮ ਹਾਂ ਅਤੇ ਅੰਦੋਲਨ ਵਿੱਚ ਬਣਿਆ ਰਹਾਂਗਾ ।
ਉਸਨੇ ਇਹ ਵੀ ਕਿਹਾ ਕਿ ਮੇਰੇ ਖਿਲਾਫ ਕੀਤਾ ਗਿਆ ਫੈਸਲਾ ਗਲਤ ਹੈ ਕਿਉਂਕਿ ਮੈਂ ਸਿਰਫ ਸੁਝਾਅ ਦਿੱਤਾ ਸੀ,ਕੋਈ ਫੈਸਲਾ ਨਹੀਂ ਕੀਤਾ।ਉਸਨੇ ਅੱਗੇ ਕਿਹਾ ਕਿ ਮੇਰੇ ਬਿਆਨ ਤੋਂ ਬਾਅਦ ਪੰਜਾਬ ਦੀ ਜਨਤਾ ਵਿੱਚ ਇੱਕ ਲਹਿਰ ਹੈ ।