ਪੰਜਾਬ ਦਾ ਇਹ ਇਤਿਹਾਸਕ ਸ਼ਹਿਰ ਕਰੇਗਾ G-20 ਸੰਮੇਲਨ ਦੀ ਮੇਜ਼ਬਾਨੀ
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਜਾਣਕਾਰੀ, ਕੈਬਨਿਟ ਸਬ-ਕਮੇਟੀ ਦਾ ਵੀ ਕੀਤਾ ਗਠਨ
ਚੰਡੀਗੜ੍ਹ 10 ਅਕਤੂਬਰ(ਵਿਸ਼ਵ ਵਾਰਤਾ)- ਦੁਨੀਆ ਦੇ 19 ਵੱਡੇ ਦੇਸ਼ਾਂ ਅਤੇ ਯੂਰੋਪਿਅਨ ਯੂਨੀਅਨ ਦੇ ਗਰੁੱਪ G-20ਦੀ ਪ੍ਰਧਾਨਗੀ ਇਸ ਸਾਲ 1 ਦਸੰਬਰ ਤੋਂ ਲੈ ਕੇ 30 ਨਵੰਬਰ ਤੱਕ ਭਾਰਤ ਦੇ ਕੋਲ ਆ ਗਈ ਹੈ। ਇਸ ਦੌਰਾਨ ਅਗਲੇ ਸਾਲ ਇਹਨਾਂ ਦੇਸ਼ਾਂ ਦੇ ਸਮੂਹ ਦੀਆਂ ਮੀਟਿੰਗਾਂ ਦੀ ਮੇਜ਼ਬਾਨੀ ਭਾਰਤ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਕੀਤੀ ਜਾਵੇਗੀ। ਇਹਨਾਂ ਵਿੱਚ ਹੁਣ ਪੰਜਾਬ ਦਾ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਵੀ ਸ਼ਾਮਿਲ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ”ਅਗਲੇ ਸਾਲ ਭਾਰਤ ਵਿੱਚ G-20 ਸੰਮੇਲਨ ਹੋਣ ਜਾ ਰਿਹਾ ਹੈ ਤੇ ਮਾਣ ਵਾਲੀ ਗੱਲ ਇਹ ਹੈ ਕਿ ਪੰਜਾਬ ਵੀ ਇਸ ਸੰਮੇਲਨ ਦੀ ਮੇਜ਼ਬਾਨੀ ਕਰੇਗਾ…ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਰਚ 2023 ‘ਚ ਪ੍ਰੋਗਰਾਮ ਹੋਣਗੇ… ਅੱਜ ਅਫ਼ਸਰਾਂ ਨਾਲ ਤਿਆਰੀਆਂ ਨੂੰ ਲੈਕੇ ਮੀਟਿੰਗ ਕੀਤੀ ਤੇ ਤਿਆਰੀਆਂ ਦੀ ਨਿਗਰਾਨੀ ਲਈ ਇੱਕ ਕੈਬਨਿਟ ਸਬ ਕਮੇਟੀ ਵੀ ਬਣਾ ਦਿੱਤੀ ਹੈ…”
https://twitter.com/BhagwantMann/status/1579402100119044097?s=20&t=TmEnnCz_CPVGKAUnqxJirQ