ਕਾਂਗਰਸ ਦੇ ਦੋ ਸਿਆਸੀ ਸ਼ਰੀਕ ਹੋਏ ਇਕੱਠੇ
ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ , ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਵਿਧਾਨ ਸਭਾ ਕੇ ਪੀ ਰਾਣਾ ਵੀ ਮੀਟਿੰਗ ‘ਚ ਸਨ ਸ਼ਾਮਿਲ
ਚੰਡੀਗੜ੍ਹ 17 ਜੁਲਾਈ (ਵਿਸ਼ਵ ਵਾਰਤਾ):- ਕਾਂਗਰਸ ਦੇ ਕਾਟੋ ਕਲੇਸ਼ ਦੌਰਾਨ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਦੇ ਅਣਆਫਿਸ਼ਲੀ ਮੀਡੀਆ ਦੀਆਂ ਸੁਰਖੀਆਂ ਚ ਪ੍ਰਧਾਨ ਬਣੇ ਨਵਜੋਤ ਸਿੱਧੂ ਵੱਲੋਂ ਜਿੱਥੇ ਆਪਣਾ ਡੈਮੇਜ ਕੰਟਰੋਲ ਕਰ ਲਈ ਮਾਝੇ ਦੇ ਮੰਤਰੀਆਂ ਇਸ ਤੋਂ ਇਲਾਵਾ ਕੈਪਟਨ ਸਰਕਾਰ ਵਿਰੁੱਧ ਬਗ਼ਾਵਤ ਕਰਨ ਵਾਲੇ ਕੁਝ ਵਿਧਾਇਕਾਂ ਨਾਲ ਅੱਜ ਮੀਟਿੰਗ ਕਰਨ ਤੋਂ ਬਾਅਦ ਜਿੱਥੇ ਦੁਪਹਿਰ ਦਾ ਖਾਣਾ ਖਾਧਾ ।ਉੱਥੇ ਹੀ ਪੰਜਾਬ ਦੀ ਸਿਆਸਤ ਚ ਕੈਪਟਨ ਨੇ ਯੂ ਟਰਨ ਲੈਂਦਿਆਂ ਆਪਣੇ ਸਿਆਸੀ ਸ਼ਰੀਕ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਰਾਤ ਦਾ ਖਾਣਾ ਖਾਧਾ । ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਦੀ ਹੋਈ ਮਿਲਣੀ ਤੋਂ ਬਾਅਦ ਸਿਆਸੀ ਹਲਕਿਆਂ ਚ ਭਾਰੀ ਹਲਚਲ ਹੈ ,ਕਿਉਂਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵੱਡੇ ਕੱਦ ਦੇ ਨੇਤਾ ਸਮਝੇ ਜਾਂਦੇ ਹਨ ਅਤੇ ਉਨ੍ਹਾਂ ਦਾ ਇਕੱਲੇ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਨਹੀਂ ਸਗੋਂ ਮਾਝੇ ਦੇ ਮੰਤਰੀ ਖ਼ਾਸ ਕਰਕੇ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨਾਲ 36 ਦਾ ਅੰਕੜਾ ਰਿਹਾ ਹੈ । ਪਿਛਲੇ ਦਿਨੀਂ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਪੰਚਕੂਲਾ ਵਿਖੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਦੇ ਤਿੰਨ ਵਿਧਾਇਕਾਂ ਦੀਆਂ ਮੀਟਿੰਗਾਂ ਦੀਆਂ ਖ਼ਬਰਾਂ ਵੀ ਨਸ਼ਰ ਹੋਈਆਂ ਸਨ ॥ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਚਾਰ ਸਾਲ ਆੜੇ ਹੱਥੀਂ ਰਹਿਣ ਵਾਲੇ ਪ੍ਰਤਾਪ ਸਿੰਘ ਬਾਜਵਾ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਈ ਮਿਲਣੀ ਦੇ ਕਈ ਅਰਥ ਕੱਢੇ ਜਾ ਰਹੇ ਹਨ । ਇਸ ਮੀਟਿੰਗ ਦੀਆਂ ਮੁੱਖ ਮੰਤਰੀ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਵੱਲੋਂ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ ਗਈਆਂ । ਇਸ ਮੀਟਿੰਗ ਚ ਦੋਵਾਂ ਆਗੂਆਂ ਤੋਂ ਬਿਨਾਂਂ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ , ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ,ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ ਪੀ ਰਾਣਾ ਵੀ ਸ਼ਾਮਲ ਸਨ ।ਦੱਸਣਯੋਗ ਹੈ ਕਿ ਅੱਜ ਹਰੀਸ਼ ਰਾਵਤ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਦੀ ਪ੍ਰਧਾਨਗੀ ਦਾ ਰਾਹ ਪੱਧਰਾ ਕਰਨ ਲਈ ਮਨਾਉਣ ਆਏ ਸਨ। ਪਰ ਰਾਹ ਪੱਧਰਾ ਨਹੀਂ ਹੋ ਸਕਿਆ । ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਇਕ ਗੱਲ ਤੇ ਅੜੇ ਹਨ ਨਵਜੋਤ ਸਿੰਘ ਸਿੱਧੂ ਪਿਛਲੇ ਦਿਨੀਂ ਉਸ ਦੇ ਖ਼ਿਲਾਫ਼ ਟਵੀਟਾਂ ਰਾਹੀਂ ਵਰਤੀ ਗਈ ਸ਼ਬਦਾਵਲੀ ਬਾਰੇ ਮੁਆਫ਼ੀ ਮੰਗੇ ।