ਪੰਜਾਬ ਕੈਬਨਿਟ ਦੀ ਮੀਟਿੰਗ ਖਤਮ
ਚੰਡੀਗੜ੍ਹ,2 ਮਈ (ਵਿਸ਼ਵ ਵਾਰਤ)- ਪੰਜਾਬ ਕੈਬਨਿਟ ਦੀ ਸਿਵਲ ਸਕੱਤਰੇਤ ਵਿਖੇ ਚੱਲ ਰਹੀ ਮੀਟਿੰਗ ਖਤਮ ਹੋ ਗਈ ਹੈ। ਜਾਣਕਾਰੀ ਅਨੁਸਾਰ ਇਸ ਮੀਟਿੰਗ ਵਿੱਚ ਰਾਸ਼ਨ ਦੀ ਹੋਮ ਡਲਿਵਰੀ ਅਤੇ ਟਰਾਂਸਪੋਰਟਰਾਂ ਨੂੰ ਪੈਨਲਟੀ ਤੋਂ ਛੋਟ ਦੇਣ ਦੇ ਫੈਸਲਿਆਂ ਤੇ ਮੋਹਰ ਲੱਗ ਗਈ ਹੈ । ਹਾਲਾਂਕਿ ਕੈਬਨਿਟ ਦੇ ਫੈਸਲਿਆਂ ਦਾ ਅਜੇ ਅਧਿਕਾਰਤ ਐਲਾਨ ਹੋਣਾ ਬਾਕੀ ਹੈ।