ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਭਗਵੰਤ ਮਾਨ ਨੂੰ ਲਿਆ ਨਿਸ਼ਾਨੇ ‘ਤੇ
ਚੰਡੀਗੜ੍ਹ,25 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਅਤੇ ਨਵੇਂ ਬਣੇ ਪ੍ਰਧਾਨ ਰਾਜਾ ਵੜਿੰਗ ਦੋਵਾਂ ਵੱਲੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ਨੂੰ ਲੈ ਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ 15 ਸਾਲਾਂ ਵਿੱਚ ਇਸ ਸਾਲ ਸਭ ਤੋਂ ਘੱਟ ਕਣਕ ਦੀ ਖਰੀਦ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਦੇ ਮਾਮਲਾ ਇੱਕ ਵਾਰ ਫਿਰ ਤੋਂ ਚੁੱਕਿਆ ਹੈ।
जुमलों से नहीं @BhagwantMann साहब,
प्रदेश चलते हैं नीति व नीयत से!15 साल की सबसे कम गेहूं ख़रीद व 25 दिनों में 14 किसानों की आत्महत्या,
क्या ये ‘आप’ को वोट देने की सजा अन्नदाता को आप दे रहे हैं मुख्यमंत्री जी?
दिल्ली भागना कम करें,
कुछ वक्त पंजाब में बिताए,
समस्याएँ गंभीर है! https://t.co/xfnkBXQixJ— Amarinder Singh Raja (@RajaBrar_INC) April 25, 2022
ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇੱਕ ਵਾਰ ਫਿਰੋ ਤੋਂ ਭਗਵੰਤ ਮਾਨ ਅਤੇ ਕੇਜਰੀਵਾਲ ਦੋਵਾਂ ਨੂੰ ਹੀ ਨਿਸ਼ਾਨੇ ਤੇ ਲਿਆ ਹੈ। ਸਿੱਧੂ ਨੇ ਭਗਵੰਤ ਮਾਨ ਦੇ ਦਿੱਲੀ ਦੌਰੇ ਨੂੰ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਸਾਜਿਸ਼ ਕਰਾਰ ਦਿੱਤਾ ਹੈ। ਸਿੱਧੂ ਨੇ ਪੰਜਾਬ ਵਿੱਚ ਫਰੀ ਬਿਜਲੀ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਵਾਅਦੇ ਦਾ ਜਿਕਰ ਕਰਦਿਆਂ ਲਿਖਿਆ ਹੈ ਕਿ ਸਰਕਾਰ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਲੋਕ ਆਪਸ ਵਿੱਚ ਵੰਡੇ ਗਏ ਹਨ।
CM @BhagwantMann’s 2 day Delhi visit is a deviation from real issues, mere photo op for benefit in other elections & waste of state exchequer. Pb needs policy to get out of Financial, Farmers & Power crisis. Local problems need local solution. Solution lies in Income generation.
— Navjot Singh Sidhu (@sherryontopp) April 25, 2022
. @ArvindKejriwal ji
हम आस लगाए बैठे थे, आप वादा करके भूल गए।
Where is free electricity for all, instead created a class divide. In this financial crisis, kindly tell us from where money will come for free electricity & Mohalla Clinics. Where is 20k cr promised from Sand Mining? pic.twitter.com/4wfHto5Qy3— Navjot Singh Sidhu (@sherryontopp) April 25, 2022
ਇਸ ਦੇ ਨਾਲ ਹੀ ਸਿੱਧੂ ਨੇ ਵੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮਾਮਲਾ ਵੀ ਚੁੱਕਿਆ ਹੈ।