ਸਭ ਦੀਆਂ ਨਜ਼ਰਾਂ ਕਾਂਗਰਸ ਹਾਈਕਮਾਨ ਤੇ
ਕਿਸੇ ਵੀ ਸਮੇਂ ਆ ਸਕਦਾ ਹੈ ਪੰਜਾਬ ਬਾਰੇ ਵੱਡਾ ਫੈਸਲਾ
ਪੰਜਾਬ ਕਾਂਗਰਸ ਨੂੰ ਮਿਲ ਸਕਦਾ ਹੈ ਨਵਾਂ ਪ੍ਰਧਾਨ
2022 ਦੀਆਂ ਚੋਣਾਂ ਨੂੰ ਲੈ ਕੇ ਹਾਈਕਮਾਨ ਲੈ ਸਕਦੀ ਹੈ ਵੱਡੇ ਫੈਸਲੇ
ਕੈਪਟਨ ਮੰਤਰੀ ਮੰਡਲ ਵਿੱਚ ਵੀ ਹੋ ਰਿਹਾ ਹੈ ਫੇਰਬਦਲ
ਚੰਡੀਗੜ੍ਹ,13 ਜੁਲਾਈ( ਵਿਸ਼ਵ ਵਾਰਤਾ) ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਦਿੱਲੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਘਰ ਵਿੱਚ ਚੱਲ ਰਹੀ ਮੀਟਿੰਗ ਤੇ ਸਭ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ। ਬੈਠਕ ਵਿੱਚ ਪ੍ਰਿਅੰਕਾ ਗਾਂਧੀ , ਸੂਬਾ ਇੰਚਾਰਜ ਹਰੀਸ਼ ਰਾਵਤ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ ਮੌਜੂਦ ਹਨ।
ਇਸ ਮੀਟਿੰਗ ਵਿੱਚ 2022 ਦੀਆਂ ਚੋਣਾਂ ਨੂੰ ਲੈ ਕੇ ਵੱਡੇ ਫੈਸਲੇ ਲਏ ਜਾਣ ਦੀ ਉਮੀਦ ਹੈ।ਇਸ ਤੋਂ ਇਲਾਵਾ ਪੰਜਾਬ ਦੀ ਕੈਪਟਨ ਸਰਕਾਰ ਵਾਲੀ ਮੰਤਰੀ ਮੰਡਲ ਵਿੱਚ ਵੀ ਫੇਰਬਦਲ ਜਲਦ ਦੇਖਣ ਨੂੰ ਮਿਲ ਸਕਦਾ ਹੈ।