ਪੰਜਾਬ ਕਾਂਗਰਸ ਦੇ ਆਗੂ ਵਿਜੀਲੈਂਸ ਹੈੱਟਕੁਆਰਟਰ ਵਿਖੇ ਖੁਦ ਨੂੰ ਕਰਨਗੇ ਜਾਂਚ ਲਈ ਪੇਸ਼
ਚੰਡੀਗੜ੍ਹ,22 ਅਗਸਤ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਵੀਟ ਕਰਦਿਆਂ ਬਿਆਨ ਦਿੱਤਾ ਹੈ ਕਿ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ,ਜਿਹਨਾਂ ਵਿੱਚ ਮੌਜੂਦਾ ਅਤੇ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਵੀ ਸ਼ਾਮਿਲ ਹੋਣਗੇ, ਮੋਹਾਲੀ ਵਿਖੇ ਪੰਜਾਬ ਵਿਜੀਲੈਂਸ ਦਫਤਰ ‘ਚ ਆਪਣੇ ਆਪ ਨੂੰ ਪੇਸ਼ ਕਰਨਗੇ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ “ਅਸੀਂ ਵਿਜੀਲੈਂਸ ਭਵਨ ਵਿੱਚ ਦਾਖਲ ਹੋਣ ਲਈ ਨਹੀੰਂ ਆ ਰਹੇ ਸਗੋਂ ਆਪਣੇ ਆਪ ਨੂੰ ਪੇਸ਼ ਕਰਨ ਲਈ ਆ ਰਹੇ ਹਾਂ।
Punjab Vigilance Bureau need not do any fortification. @INCIndia leaders, including MLAs & ex-ministers/MLAs are not coming to storm it, but to present ourselves just in case you need anyone/all of us, you can detain. We're trying to make your job easy & save your "precious" time pic.twitter.com/oihKiwrl6U
— Amarinder Singh Raja Warring (@RajaBrar_INC) August 22, 2022