ਪੰਜਾਬ ਕਾਂਗਰਸ ਦੇ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਛਿੜੀ ‘ਟਵਿੱਟਰ ਵਾਰ’
ਚੰਡੀਗੜ੍ਹ,9 ਜੂਨ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਵੱਲੋਂ ਅੱਜ ਪੀਪੀਸੀਸੀ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਅੰਦਰ ਹੀ ਧਰਨਾ ਲਗਾਇਆ ਗਿਆ ਸੀ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਪਰ ਇੱਥੇ ਪਹੁੰਚਣ ਤੇ ਮੁੱਖ ਮੰਤਰੀ ਨੇ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ । ਜਿਸ ਤੋਂ ਬਾਅਦ ਧਰਨੇ ਤੇ ਬੈਠੇ ਕਾਂਗਰਸੀ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਕਿ “ਮੈਨੂੰ ਦੁੱਖ ਹੈ ਕਿ ਬਿਨਾਂ ਸਮਾਂ ਲਏ ਪੰਜਾਬ ਦੀ ਬਚੀ ਖੁਚੀ ਕਾਂਗਰਸ ਅੱਜ ਰਿਸ਼ਵਤ ਦੇ ਕੇਸਾਂ ਦਾ ਸਾਹਮਣਾ ਕਰ ਰਹੇ ਆਪਣੇ ਲੀਡਰਾਂ ਦੇ ਹੱਕ ਵਿੱਚ ਮੇਰੇ ਘਰ ਧਰਨਾ ਦੇਣ ਆਈ ਪੰਜਾਬ ਲੁੱਟਣ ਵਾਲਿਆਂ ਦਾ ਸਾਥ ਦੇਣਾ ਇਹ ਸਬੂਤ ਹੈ ਕਿ ਰਿਸ਼ਵਤ ਇਹਨਾਂ ਦੇ ਖੂਨ ਵਿੱਚ ਹੈ.ਨਾਅਰੇ ਲਾ ਰਹੇ ਸਨ ਕਿ ਸਾਡੇ ਹੱਕ ਐਥੇ ਰੱਖ ਮਤਲਬ ਰਿਸ਼ਵਤਖੋਰੀ ਕਾਂਗਰਸ ਦਾ ਹੱਕ ਹੈ ?” ਜਿਸ ਦੇ ਜਵਾਬ ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ,ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ,ਸੁੱਖਜਿੰਦਰ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਵਾਰੀ ਵਾਰੀ ਮੁੱਖ ਮੰਤਰੀ ਤੇ ਨਿਸ਼ਾਨੇ ਸਾਧਦੇ ਹੋਏ ਟਵੀਟ ਕੀਤੇ ਅਤੇ ਕਿਹਾ ਕਿ ਉਹ ਆਪਣੇ ਸਾਬਕਾ ਮੰਤਰੀਆਂ ਦੇ ਹੱਕ ਵਿੱਚ ਧਰਨਾ ਲਗਾਉਣ ਨਹੀਂ ਆਏ ਸੀ ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਬਾਰੇ ਵਿਚਾਰ ਕਰਨ ਆਏ ਸਨ।
ਮੁੱਖ ਮੰਤਰੀ ਜੀ ਤੁਹਾਡਾ ਇਹ ਸੋਚਣਾ ਕਿ ਕਾਂਗਰਸ ਦਾ ਡੈਲੀਗੇਸ਼ਨ ਕਿਸੇ ਕੁਰਪਸ਼ਨ ਵਿੱਚ ਫੜੇ ਹੋਏ ਨੂੰ ਛੁਡਾਉਣ ਵਾਸਤੇ ਤੁਹਾਡੇ ਘਰ ਤੱਕ ਆਇਆ ,ਇਹ ਤੁਹਾਡੀ ਨਾਸਮਝੀ ਦਾ ਸਬੂਤ ਹੈ। ਇਹ ਤਾ ਤੁਹਾਡੀ ਪਾਰਟੀ ਹੀ ਕਰ ਸਕਦੀ ਹੈ। ਜੋ ਸਤਿੰਦਰ ਜੈਨ ਵਰਗੇ ਭ੍ਰਿਸ਼ਟਾਚਾਰ ਵਿੱਚ ਫਸੇ ਲੋਕਾਂ ਲਈ ਪਦਮਵਿਭੂਸ਼ਨ ਮੰਗ ਸਕਦੀ ਹੈ ।1/2 https://t.co/CcjWZAfLzX
— Amarinder Singh Raja Warring (@RajaBrar_INC) June 9, 2022
CM ਸਾਬ ਇਹ ਸੋਚਣਾ ਕਿ ਕਾਂਗਰਸ ਦਾ ਡੈਲੀਗੇਸ਼ਨ ਕਿਸੇ ਕੁਰਪਸ਼ਨ ਵਿੱਚ ਫੜੇ ਹੋਏ ਨੂੰ ਛੁਡਾਉਣ ਵਾਸਤੇ ਤੁਹਾਡੇ ਘਰ ਤੱਕ ਆਇਆ ਤੁਹਾਡੀ ਨਾਸਮਝੀ ਦਾ ਸਬੂਤ ਹੈ।ਇਹ ਤੁਹਾਡੀ ਪਾਰਟੀ ਹੀ ਕਰ ਸਕਦੀ ਹੈ ਤੇ ਦਿੱਲੀ ਵਿੱਚ ਕਰ ਰਹੀ ਹੈ।ਅਸੀ ਤਾ ਪੰਜਾਬ ਵਿੱਚ ਹੁੰਦੇ ਕਤਲਾਂ ਦੀ ਗਲ ਕਰਨੀ ਸੀ ਪਰ ਤੁਹਾਡੇ ਕੋਲੇ ਇਸ ਵਾਸਤੇ ਸਮਾਂ ਨਹੀ, ਸ਼ਰਮ ਵਾਲੀ ਗੱਲ ਹੈ।
— Sukhjinder Singh Randhawa (@Sukhjinder_INC) June 9, 2022
ਮਾਨ ਸਾਬ ਲੋਕਤੰਤਰ ਵਿਚ ਜਨਤਾ ਦੇ ਨੁਮਾਇੰਦਿਆਂ ਨੂੰ ਤੇ ਰਾਜਨੀਤਿਕ ਵਿਰੋਧੀਆਂ ਨੂੰ ਮਿਲ ਕੇ ਸੰਵਾਦ ਕਰਨ ਦੀ ਪਰੰਪਰਾ ਹੈ।
ਕਾਂਗਰਸ ਦਾ ਡੈਲੀਗੇਸ਼ਨ ਕਿਸੇ ਕੁਰਪਸ਼ਨ ਵਿੱਚ ਫੜੇ ਹੋਏ ਨੂੰ ਛੁਡਾਉਣ ਵਾਸਤੇ ਤੁਹਾਡੇ ਘਰ ਤੱਕ ਨਹੀਂ ਆਇਆ ਸੀ ਬਲਕਿ ਪੰਜਾਬ ਵਿੱਚ ਡਿੱਗਦੀ ਹੋਈ ਕਾਨੂੰਨ ਵਿਵਸਥਾ ਬਾਰੇ ਚਰਚਾ ਕਰਨ ਆਇਆ ਸੀ। (1/2) https://t.co/plNMnsKmfO— Bharat Bhushan Ashu (@BB__Ashu) June 9, 2022
https://twitter.com/Partap_Sbajwa/status/1534834316571602944?s=20&t=T_LL_JBJdhK2BCQdGVSjKw
ਪੰਜਾਬ ਕਾਂਗਰਸ ਵੱਲੋਂ ਆਪਣੇ ਭ੍ਰਿਸ਼ਟ ਮੰਤਰੀਆਂ ਦੀਆਂ ਕਰਤੂਤਾਂ ਦੇ ਸਮਰਥਨ ਵਿੱਚ ਕੀਤਾ ਗਿਆ ਧਰਨਾ ਬਹੁਤ ਹੀ ਬੇਤੁਕਾ ਤੇ ਹਾਸੋਹੀਣਾ ਹੈ।ਕੋਠੜੀ ਤੋਂ ਪਿੰਜਰ ਡਿੱਗਣ ਤੋਂ ਬਾਅਦ ਅਚਾਨਕ ਉਹ ਬੇਚੈਨ ਹਨ। ਲੱਗਦਾ ਹੈ ਕਿ ਭ੍ਰਿਸ਼ਟਾਚਾਰ ਕਾਂਗਰਸ ਦੇ DNA ਵਿੱਚ ਹੈ। https://t.co/jSrlBb8t2m
— Raghav Chadha (@raghav_chadha) June 9, 2022