ਪੰਜਾਬ ਕਾਂਗਰਸ ਦਾ ਕਲੇਸ਼ ਪਹੁੰਚਿਆ ਦੇਹਰਾਦੂਨ
ਹਰੀਸ਼ ਰਾਵਤ ਨੂੰ ਮਿਲਣ ਪਹੁੰਚਿਆ ਕਾਂਗਰਸੀ ਵਿਧਾਇਕਾਂ ਦਾ 7 ਮੈਂਬਰੀ ਵਫ਼ਦ
ਚੰਡੀਗੜ੍ਹ,25 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦਾ ਕਲੇਸ਼ ਇੱਕ ਵਾਰ ਫੇਰ ਤੋਂ ਵਧਣ ਲੱਗਾ ਹੈ। ਕਾਂਗਰਸ ਦੇ ਕਈ ਬਾਗੀ ਵਿਧਾਇਕਾਂ ਨੇ ਕੱਲ੍ਹ ਤ੍ਰਿਪਤ ਰਾਜਿੰਦਰ ਬਾਜਵਾ ਦੇ ਘਰ ਬੈਠਕ ਤੋਂ ਬਾਅਦ ਕਿਹਾ ਸੀ ਕਿ ਇਸ ਮੁੱਖ ਮੰਤਰੀ ਨਾਲ ਪੰਜਾਬ ਦੇ ਪ੍ਰਮੁੱਖ ਮਸਲੇ ਹੱਲ ਨਹੀਂ ਹੋਏ ਅਤੇ ਨਾ ਹੀ ਹੱਲ ਹੁੰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਹਨਾਂ ਕਿਹਾ ਸੀ ਕਿ ਵਿਧਾਇਕਾਂ ਦਾ ਵਫਦ ਕਾਂਗਰਸ ਹਾਈਕਮਾਨ ਕੋਲ ਜਾ ਕੇ ਇਸ ਬਾਰੇ ਗੱਲ ਕਰੇਗਾ।
ਅੱਜ ਕਾਂਗਰਸੀ ਵਿਧਾਇਕ ਜਿਹਨਾਂ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖਬਿੰਦਰ ਸਿੰਘ ਸੁਖਸਰਕਾਰੀਆ,ਚਰਨਜੀਤ ਸਿੰਘ ਚੰਨੀ ਅਤੇ ਇਹਨਾਂ ਦੇ ਨਾਲ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਪਾਹੜਾ ਅਤੇ ਸੁਰਜੀਤ ਧੀਮਾਨ ਸ਼ਾਮਿਲ ਹਨ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਦੇਹਰਾਦੂਨ ਪਹੁੰਚ ਗਏ ਹਨ। ਉਹਨਾਂ ਦੀ ਹਰੀਸ਼ ਰਾਵਤ ਨਾਲ ਮੀਟਿੰਗ ਹੋਟਲ ਸਰੋਵਰ ਵਿੱਚ ਹੋਵੇਗੀ। ਇਸ ਮੀਟਿੰਗ ਤੋਂ ਬਾਅਦ ਇਹ ਸਾਰੇ ਵਿਧਾਇਕ ਕਾਂਗਰਸ ਹਾਈਕਮਾਨ ਨਾਲ ਦਿੱਲੀ ਵਿਖੇ ਮੁਲਾਕਾਤ ਕਰਨ ਲਈ ਵੀ ਜਾ ਸਕਦੇ ਹਨ।