ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲਣਗੀਆਂ ਲਗਜ਼ਰੀ ਗੱਡੀਆਂ
ਟਰਾਂਸਪੋਰਟ ਵਿਭਾਗ ਨੇ ਵਿੱਤ ਵਿਭਾਗ ਕੋਲੋਂ ਮੰਗੇ 18 ਕਰੋੜ ਰੁਪਏ
ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਿਰ ਚੜ੍ਹੇ ਕਰਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ
ਚੰਡੀਗੜ੍ਹ,14 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੀ ਨਵੀਂ ਬਣੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਹੁਣ ਆਪਣੇ ਮੰਤਰੀਆਂ ਨੂੰ ਲਗਜ਼ਰੀ ਗੱਡੀਆਂ ਦੇਣ ਦੀ ਤਿਆਰੀ ‘ਚ ਹੈ। ਇਸ ਸੰਬੰਧ ਵਿੱਚ ਟਰਾਂਸਪੋਰਟ ਮਹਿਕਮੇ ਵੱਲੋਂ ਖ਼ਜ਼ਾਨਾ ਵਿਭਾਗ ਕੋਲੋਂ 18 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਇਹ 18 ਕਰੋੜ ਮੰਤਰੀਆਂ ਨੂੰ ਫਾਰਚੂਨਰ ਅਤੇ ਵਿਧਾਇਕਾਂ ਲਈ ਇਨੋਵਾ ਕਰਿਸਟਾ ਦੇ ਟੌਪ ਮਾਡਲ ਖਰੀਦਣ ਵਾਸਤੇ ਮੰਗੇ ਗਏ ਹਨ। ਜੋ ਕਿ ਜਲਦ ਹੀ ਜਾਰੀ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਰਕਮ ਸਿਰਫ ਮੁੱਢਲੇ ਅੰਦਾਜ਼ੇ ਤੋਂ ਬਾਅਦ ਹੀ ਤਿਆਰ ਕੀਤੀ ਗਈ ਹੈ। ਇਸ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ।
ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਵੱਲੋਂ ਇਸ ਖਬਰ ਦੀ ਜਾਣਕਾਰੀ ਮਿਲਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਪੰਜਾਬ ਸਿਰ ਚੜ੍ਹੇ ਕਰਜੇ ਨੂੰ ਮੁੱਦਾ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਸਾਬਕਾ ਕਾਂਗਰਸੀ ਮੰਤਰੀ ਅਤੇ ਮੌਜੂਦਾ ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਹੈ ਕਿ “ਪੰਜਾਬ ‘ਆਪ’ ਦੇ ਮੰਤਰੀ ਅਤੇ ਵਿਧਾਇਕ ਵੀਆਈਪੀ ਬਣਨ ਦੀ ਕਾਹਲੀ ਵਿੱਚ ਹਨ। 50 ਲੱਖ ਦੀ ਫਾਰਚੂਨਰ ਅਤੇ 30 ਲੱਖ ਦੀ ਇਨੋਵਾ ਕ੍ਰਿਸਟਾ ਦੀ ਮੰਗ ਕਰ ਰਹੇ ਹਨ ਜਦੋਂ ਕਿ ਸੂਬਾ ਪਹਿਲਾਂ ਹੀ 3 ਲੱਖ ਕਰੋੜ ਦੇ ਕਰਜ਼ੇ ਹੇਠ ਹੈ ।“
Punjab AAP Ministers and MLAs are really in a hurry to become VIPs.Demanding 50 lakh Fortuners & 30 Lakh Innova Crystas when the state is already under 3 lakh crore debt. Punjabis have surely been taken for a ride by "@BhagwantMann & @ArvindKejriwal's Aam Aadmis”. pic.twitter.com/rnqncLSEn5
— Pargat Singh (@PargatSOfficial) April 14, 2022