ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਵੱਡਾ ਆਦੇਸ਼
ਦੋਸ਼ੀ ਨੂੰ ਜ਼ਮਾਨਤ ਦੇਣ ਜਾਂ ਨਾ ਦੇਣ ਲਈ ਕੀ ਹੈ ਆਧਾਰ , ਇਨ੍ਹਾਂ ਤੱਥਾਂ ਨੂੰ ਨਿਆਂਇਕ ਅਧਿਕਾਰੀ ਲਈ ਦੱਸਣਾ ਹੋਵੇਗਾ ਜ਼ਰੂਰੀ
ਚੰਡੀਗੜ੍ਹ, 11ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਜੁਡੀਸ਼ੀਅਲ ਅਕੈਡਮੀ ਦੇ ਡਾਇਰੈਕਟਰ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਨਿਆਂਇਕ ਅਧਿਕਾਰੀ ਨੂੰ ਆਪਣੇ ਹੁਕਮ ਵਿੱਚ ਇਹ ਲਿਖਣਾ ਨਿਸ਼ਚਤ ਕਰਨਾ ਚਾਹੀਦਾ ਹੈ ਕਿ ਇੱਕ ਦੋਸ਼ੀ ਨੂੰ ਜ਼ਮਾਨਤ ਦੇਣ ਜਾਂ ਨਾ ਦੇਣ ਦੇ ਫੈਸਲੇ ਲਈ ਕਿਹੜੇ ਤੱਥ ਸਾਹਮਣੇ ਆਏ ਹਨ। ਨਿਰਦੇਸ਼ਕ ਨੂੰ ਹੁਣ ਇਸ ਸਬੰਧੀ ਨਿਰਦੇਸ਼ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਨਿਆਂਇਕ ਅਧਿਕਾਰੀਆਂ ਨੂੰ ਜਾਰੀ ਕਰਨੇ ਹੋਣਗੇ।