ਲੁਧਿਆਣਾ 7 ਜਨਵਰੀ (ਵਿਸ਼ਵ ਵਾਰਤਾ ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਹਰ ਸਾਲ ਵੱਖ ਵੱਖ ਵਿਧਾਵਾਂ ਦੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਤ ਕੀਤਾ ਜਾਂਦਾ ਹੈ। ਸਾਲ 2017 ਤੋਂ ਦੋ ਨਵੇਂ ਪੁਰਸਕਾਰ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਵਿਚ ਆਲੋਚਨਾ ਅਤੇ ਖੋਜ ਦੇ ਖੇਤਰ ਵਿਚ ਯੋਗਦਾਨ ਲਈ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ ਅਤੇ ਯੁਵਾ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸ.ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸ਼ਾਮਿਲ ਹਨ। ਪੁਰਸਕਾਰ ਕਮੇਟੀ ਦੀਆਂ
ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰਦਿਆਂ ਸਾਲ 2017 ਦੇ ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ
ਪੁਰਸਕਾਰ ਲਈ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਡਾ. ਨਾਹਰ ਸਿੰਘ ਅਤੇ ਸ. ਜਗਜੀਤ ਸਿੰਘ
ਲਾਇਲਪੁਰੀ ਯਾਦਗਾਰੀ ਪੁਰਸਕਾਰ ਲਈ ਕਵੀ ਅਤੇ ਆਲੋਚਕ ਡਾ. ਜਗਵਿੰਦਰ ਜੋਧਾ ਨੂੰ ਸਨਮਾਨਤ
ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਹਿਲਾਂ ਤੋਂ ਚਲੇ ਆ ਰਹੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ ਲਈ
ਫ਼ੈਸਲਾ ਹੋਇਆ ਕਿ ਇਹ ਪੁਰਸਕਾਰ 2017 ਲਈ ਦੇਵਿੰਦਰ ਦਮਨ ਨੂੰ ਦਿੱਤਾ ਜਾਵੇ। ਪ੍ਰੋ.
ਕੁਲਵੰਤ ਜਗਰਾਉ ਯਾਦਗਾਰੀ ਪੁਰਸਕਾਰ 50 ਸਾਲ ਤੱਕ ਉਮਰ ਦੇ ਲੇਖਕ ਦੀ ਪਹਿਲੀ ਪੁਸਤਕ ਨੂੰ
ਦਿੱਤਾ ਜਾਂਦਾ ਹੈ। ਸਾਲ 2013 ਦੇ ਇਸ ਪੁਰਸਕਾਰ ਲਈ ਸ੍ਰੀ ਪਰਦੀਪ ਦੀ ਪੁਸਤਕ
ਤਿ੍ਰਕੁਟੀ, ਸਾਲ 2014 ਲਈ ਸ੍ਰੀਮਤੀ ਅਮਰਜੀਤ ਕੌਰ ਅਮਰ ਦੀ ਪੁਸਤਕ ਟੁੱਟਦੇ ਤਾਰੇ ਦੀ
ਬਗਾਵਤ, ਸਾਲ 2015 ਲਈ ਸ੍ਰੀ ਜਗਦੀਪ ਸਿੱਧੂ ਦੀ ਪੁਸਤਕ ‘ਜਾਣ ਦੇ ਮੈਨੂੰ’, ਸਾਲ 2016
ਸ੍ਰੀ ਵਾਹਿਦ ਦੀ ਪੁਸਤਕ ‘ਪਰਿਜ਼ਮ ’ਚੋਂ ਲੰਘਦਾ ਸ਼ਹਿਰ’, ਸਾਲ 2017 ਲਈ ਸ੍ਰੀ ਤਨਵੀਰ ਦੀ
ਪੁਸਤਕ ‘ਕੋਈ ਸੁਣਦਾ ਹੈ’ ਨੂੰ ਦਿੱਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ
ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਹ
ਪੁਰਸਕਾਰ ਫ਼ਰਵਰੀ ਦੇ ਅਖ਼ੀਰ ਵਿਚ ਇਕ ਵੱਡੇ ਸਮਾਗਮ ਦੌਰਾਨ ਪੰਜਾਬੀ ਭਵਨ, ਲੁਧਿਆਣਾ ਵਿਖੇ
ਪ੍ਰਦਾਨ ਕੀਤੇ ਜਾਣਗੇ।
Sohana ‘ਚ ਡਿੱਗੀ ਇਮਾਰਤ ਦੇ ਮਲਬੇ ‘ਚੋਂ ਇਕ ਹੋਰ ਲਾਸ਼ ਕੱਢੀ ਗਈ, ਮ੍ਰਿਤਕਾਂ ਦੀ ਗਿਣਤੀ ਹੋਈ 2
Sohana 'ਚ ਡਿੱਗੀ ਇਮਾਰਤ ਦੇ ਮਲਬੇ 'ਚੋਂ ਇਕ ਹੋਰ ਲਾਸ਼ ਕੱਢੀ ਗਈ, ਮ੍ਰਿਤਕਾਂ ਦੀ ਗਿਣਤੀ ਹੋਈ 2 ਮੋਹਾਲੀ, 22 ਦਸੰਬਰ...