ਪੰਜਾਬੀ ਸਾਹਿਤਕਾਰ ਅਤੇ ਸਮੀਖਿਆਕਾਰ ਡਾ. ਹਰਚੰਦ ਸਿੰਘ ਬੇਦੀ ਨਹੀਂ ਰਹੇ
ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)- ਪੰਜਾਬੀ ਸਾਹਿਤ ਦੇ ਮਸ਼ਹੂਰ ਅਤੇ ਨਾਮਵਰ ਆਲੋਚਕ, ਸਮੀਖਿਆਕਾਰ, ਉੱਘੇ ਵਿਦਵਾਨ ਡਾ ਹਰਚੰਦ ਸਿੰਘ ਬੇਦੀ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵੱਜੋਂ ਸੇਵਾ ਨਿਭਾ ਰਹੇ ਸਨ।। 69 ਵਰ੍ਹਿਆਂ ਦੇ ਕਰੀਬ ਡਾ.ਹਰਚੰਦ ਸਿੰਘ ਬੇਦੀ ਕੁਝ ਸਮੇਂ ਤੋਂ ਰੀੜ੍ਹ ਦੀ ਹੱਡੀ ਦੀ ਤਕਲੀਫ਼ ਤੋਂ ਪੀੜਤ ਸਨ ਅਤੇ ਉਹਨਾਂ ਦਾ ਇਲਾਜ਼ ਚੱਲ ਰਿਹਾ ਸੀ।