ਪੰਜਾਬੀ ਯੂਨੀਵਰਸਿਟੀ-ਕਰੋੜਾਂ ਰੁਪਏ ਦਾ ਘਪਲਾ ਕਰਨ ਦਾ ਮਾਮਲਾ
ਦੋ ਮੁਲਾਜ਼ਮ ਮੁਅੱਤਲ ਤੇ ਇਕ ਬਰਖਾਸਤ
ਚੰਡੀਗੜ੍ਹ, 10ਜੁਲਾਈ(ਵਿਸ਼ਵ ਵਾਰਤਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰੋੜਾਂ ਰੁਪਏ ਦੀ ਗ੍ਰਾਂਟ ਵਿੱਚ ਘਪਲਾ ਕਰਨ ਦੇ ਦੋਸ਼ ’ਚ ਮੁਲਾਜ਼ਮਾਂ ਉਤੇ ਵੱਡੀ ਕਾਰਵਾਈ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਕ ਮੁਲਾਜ਼ਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਗ੍ਰਾਂਟ ਘਪਲੇ ਦੇ ਮਾਮਲੇ ਵਿੱਚ ਰਜਿਸਟਰਾਰ ਵਰਿੰਦਰ ਕੌਸ਼ਿਕ, ਡੀਨ ਰਿਸਰਚ ਅਸ਼ੋਕ ਤਿਵਾੜੀ ਅਤੇ ਵਿੱਤ ਅਫਸਰ ਰਾਕੇਸ਼ ਖੁਰਾਣਾ ਦੀ ਤਿੰਨ ਮੈਂਬਰੀ ਕਮੇਟੀ ਨੇ ਮੁਢਲੀ ਜਾਂਚ ਦੌਰਾਨ ਇਨ੍ਹਾਂ ਮੁਲਾਜ਼ਮਾਂ ਨੂੰ ਦੋਸ਼ੀ ਪਾਇਆ ਸੀ।