ਪੰਜਾਬੀ ਦੇ ਉਘੇ ਲੇਖਕ ਸੁਰਜੀਤ ਪਾਤਰ ਨੇ ਲਿਆ ਵੱਡਾ ਫੈਸਲਾ
ਪਦਮਸ਼੍ਰੀ ਵਾਪਸ ਕਰਨ ਦਾ ਫੈਸਲਾ
2012 ਵਿੱਚ ਮਿਲਿਆ ਸੀ ਪਦਮ ਸ਼੍ਰੀ
ਖੇਤੀ ਕਾਨੂੰਨਾਂ ਦੇ ਖਿਲਾਫ ਚੁੱਕਿਆ ਵੱਡਾ ਕਦਮ
ਚੰਡੀਗੜ੍ਹ, 7 ਦਸੰਬਰ( ਵਿਸ਼ਵ ਵਾਰਤਾ)- ਪੰਜਾਬੀ ਦੇ ਉਘੇ ਲੇਖਕ ਸੁਰਜੀਤ ਪਾਤਰ ਨੇ ਵੀ ਕਿਸਾਨ ਸੰਘਰਸ਼ ਦੀ ਹਿਮਾਇਤ ਦਾ ਐਲਾਨ ਕਰਦਿਆਂ ਇਕ ਵੱਡਾ ਫੈਸਲਾ ਲਿਆ ਹੈ। ਸ਼੍ਰੀ ਪਾਤਰ ਨੇ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਹਨਾਂ ਨੂੰ 2012 ਵਿੱਚ ਮਿਲਿਆ ਪਦਮਸ਼੍ਰੀ ਐਵਾਰਡ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਕਈ ਉਘੇ ਲੇਖਕ,ਕਲਾਕਾਰ, ਖਿਡਾਰੀ ਵੀ ਸਰਕਾਰਾਂ ਵੱਲੋਂ ਦਿੱਤੇ ਸਨਮਾਨ ਵਾਪਸ ਕਰਨ ਦਾ ਐਲਾਨ ਕਰ ਚੁੱਕੇ ਹਨ। ਫਿਲਮੀ ਕਲਾਕਾਰ ਹਰਭਜਨ ਮਾਨ ਨੇ ਤਾਂ ਹੁਣੇ ਹੀ ਪੰਜਾਬ ਸਰਕਾਰ ਵੱਲੋਂ ਐਲਾਨੇ ਐਵਾਰਡ ਨੂੰ ਲੈਣ ਤੋਂ ਹੀ ਨਾਂਹ ਕਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਮਾਂ ਐਵਾਰਡ ਲੈਣ ਤੇ ਦੇਣ ਦਾ ਨਹੀਂ ਹੈ।