ਚੰਡੀਗੜ੍ਹ 25 ਦਸੰਬਰ (ਅੰਕੁਰ ) ਨਵੇਂ ਸਾਲ ‘ਚ ਪੰਜਾਬੀ ਸਿਨੇਮੇ ‘ਚ ਨਾ ਸਿਰਫ਼ ਵਿਸ਼ਾ ਪੱਖ ਤੋਂ ਵਿਭਿੰਨਤਾ ਦੇਖਣ ਨੂੰ ਮਿਲੇਗੀ, ਬਲਕਿ ਕਈ ਫ਼ਿਲਮਾਂ ਜ਼ਰੀਏ ਅਜੌਕੇ ਪੰਜਾਬ ਦੀ ਤਸਵੀਰ ਵੀ ਸਾਹਮਣੇ ਆਵੇਗੀ। ਅਜਿਹੀ ਹੀ ਇਕ ਫ਼ਿਲਮ ਦੀ ਅਨਾਊਂਸਮੈਂਟ ਚੰਡੀਗੜ੍ਹ ਪ੍ਰੈਸ ਕਲੱਬ ‘ਚ ਕੀਤੀ ਗਈ। ‘ਗੁਲਾਮ’ ਨਾਂ ਦੀ ਇਹ ਪੰਜਾਬੀ ਫ਼ਿਲਮ ਆਮ ਨੌਜਵਾਨਾਂ ਦੇ ਗੈਂਗਸਟਰ ਬਣਨ ਦਾ ਸਫ਼ਰ ਨੂੰ ਬਿਆਨ ਕਰਦੀ ਹੋਈ, ਉਨ•ਾਂ ਦੇ ਕੁਰਾਹੇ ਪੈਣ ਦੇ ਕਾਰਨਾਂ ਨੂੰ ਵੀ ਪਰਦੇ ‘ਤੇ ਲਿਆਵੇਗੀ। ਐਕਸ਼ਨ ਭਰਪੂਰ ਇਹ ਪੰਜਾਬੀ ਦੀ ਪਹਿਲੀ ਥ੍ਰਿਲਰ ਫ਼ਿਲਮ ਹੋਵੇਗੀ, ਜਿਸ ਦੀ ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਤੋਂ ਲਈ ਗਈ ਹੈ। ਨਾਮਵਰ ਵੀਡੀਓ ਡਾਇਰੈਕਟਰ ਇੰਦਰ ਸੋਹੀ
ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਮਨਪ੍ਰੀਤ ਖੂੰਗਰਾ, ਰਾਮੇਸ਼ ਥਰੇਜਾ, ਦਵਿੰਦਰ ਗਾਂਧੀ ਤੇ ਪ੍ਰੇਮ ਸਿੰਗਲਾ ਹਨ। ‘ਜ਼ੀਰੋ ਲਾਈਨ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ‘ਚ ਨਾਮਵਰ ਅਦਾਕਾਰ ਲਖਵਿੰਦਰ ਕੰਧੋਲਾ, ਪੰਜਾਬੀ ਗਾਇਕ ਹਰਸਿਮਰਨ, ਕੁਲਜਿੰਦਰ ਸਿੱਧੂ, ਅਮਰਿੰਦਰ ਬਿਲਿੰਗ, ਵੱਕਾਰ ਸ਼ੇਖ਼, ਰਵਿੰਦਰ ਮੰਡ ਤੇ ਸਰਦਾਰ ਸੋਹੀ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਇੰਦਰ ਸੋਹੀ ਨੇ ਦੱਸਿਆ ਕਿ ਬਤੌਰ ਨਿਰਦੇਸ਼ਕ ਇਹ ਉਨ•ਾਂ ਦੀ ਪਹਿਲੀ ਫ਼ਿਲਮ ਹੈ। ਉਹ ਇਸ ਤੋਂ ਪਹਿਲਾਂ ਇਕ ਹਜ਼ਾਰ ਦੇ ਕਰੀਬ ਪੰਜਾਬੀ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕੇ ਹਨ। ਆਪਣੀ ਇਸ ਪਹਿਲੀ ਫ਼ਿਲਮ ਦੇ ਕੈਮਰਾਮੈਨ ਵੀ ਉਹ ਖੁਦ ਹੀ ਹਨ। ਗੱਜਨ ਸਾਗਰ ਵੱਲੋਂ ਲਿਖੀ ਇਸ ਫ਼ਿਲਮ ਦੇ ਡਾਇਲਾਗ ਰਵਿੰਦਰ ਮੰਡ ਨੇ ਲਿਖੇ ਹਨ। ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਬਤੌਰ ਅਦਾਕਾਰ ਸਾਹਮਣੇ ਆ ਰਹੇ ਪੰਜਾਬੀ ਗਾਇਕ ਹਰਸਿਮਰਨ ਨੇ ਦੱਸਿਆ ਕਿ ਉਹ ਇਸ ਫ਼ਿਲਮ ‘ਚ ਇਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਦੋਸਤੀ ਖ਼ਾਤਰ ਆਪਣੀ ਜਾਨ ਵਾਰ ਦਿੰਦਾ ਹੈ। ਫ਼ਿਲਮ ‘ਚ ਉਹ ਐਕਸ਼ਨ ਕਰਦੇ ਨਜ਼ਰ ਆਉਂਣਗੇ, ਜਿਸ ਲਈ ਉਹ ਖੁਦ ਨੂੰ ਮਾਨਸਿਕ ਤੌਰ ਦੇ ਨਾਲ ਨਾਲ ਸਰੀਰਿਕ ਤੌਰ ‘ਤੇ ਵੀ ਤਿਆਰ ਕਰ ਰਹੇ ਹਨ। ਪੰਜਾਬੀ ਫ਼ਿਲਮਾਂ ਦੇ ਨਾਮਵਰ ਅਦਾਕਾਰ ਕੁਲਜਿੰਦਰ ਸਿੱਧੂ ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਇਕ ਵੱਖਰੇ ਕਿਰਦਾਰ ‘ਚ ਨਜ਼ਰ ਆਉਂਣਗੇ। ਉਹ ਇਸ ਫ਼ਿਲਮ ‘ਚ ਇਕ ਨਾਮਵਰ ਵਿਅਕਤੀ ਦੇ ਰੂਪ ‘ਚ ਨਜ਼ਰ ਆਉਂਣਗੇ। ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ ‘ਮਿੱਟੀ’ ਨਾਲ ਸੁਰਖੀਆ ‘ਚ ਆਏ ਅਦਾਕਾਰ ਲਖਵਿੰਦਰ ਕੰਡੋਲਾ ਅਤੇ ਵਕੁਰ ਸ਼ੇਖ਼ ਕਈ ਸਾਲਾਂ ਬਾਅਦ ਇੱਕਠੇ ਅਤੇ ਦਮਦਾਰ ਭੂਮਿਕਾਵਾਂ ‘ਚ ਨਜ਼ਰ ਆਉਂਣਗੇ। ਕਈ ਪੰਜਾਬੀ ਫ਼ਿਲਮਾਂ ‘ਚ ਛੋਟੇ ਵੱਡ ਕਿਰਦਾਰ ਨਿਭਾ ਚੁੱਕੇ ਅਮਰਿੰਦਰ ਬਿਲਿੰਗ ਨੇ ਦੱਸਿਆ ਕਿ ਉਹਨਾਂ ਲਈ ਇਹ ਫ਼ਿਲਮ ਇਕ ਟਰਨਿੰਗ ਪੁਆਇੰਟ ਸਾਬਤ ਹੋਵੇਗੀ। ਉਹ ਪਹਿਲੀ ਵਾਰ ਲੀਕ ਤੋਂ ਹਟਕੇ ਕੰਮ ਕਰਨ ਜਾ ਰਹੇ ਹਨ। ਇਸ ਫ਼ਿਲਮ ਲਈ ਡਾਇਲਾਗ ਲਿਖ ਰਹੇ ਰਵਿੰਦਰ ਮੰਡ ਨੇ ਦੱਸਿਆ ਕਿ ਉਹ ਇਸ ਫ਼ਿਲਮ ‘ਚ ਇਕ ਅਹਿਮ ਭੂਮਿਕਾ ਵੀ ਨਿਭਾ ਰਹੇ ਹਨ। ਫ਼ਿਲਮ ਦੇ ਨਿਰਮਾਤਾ ਮਨਪ੍ਰੀਤ ਖੂੰਗਰਾ, ਰਾਮੇਸ਼ ਥਰੇਜਾ ਅਤੇ ਪ੍ਰੇਮ ਸਿੰਗਲਾ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ 20 ਜਨਵਰੀ ਤੋਂ ਚੰਡੀਗੜ• ਤੋਂ ਸ਼ੁਰੂ ਹੋ ਰਹੀ ਹੈ। ਫ਼ਿਲਮ ਦਾ ਕੁਝ ਹਿੱਸਾ ਮਨਾਲੀ ਅਤੇ ਰਾਜਸਥਾਨ ‘ਚ ਵੀ ਫ਼ਿਲਮਾਇਆ ਜਾਵੇਗਾ। ਫ਼ਿਲਮ ਲਈ ਸੰਗੀਤ ਨਾਮਵਰ ਮਿਊਜ਼ਿਕ ਡਾਇਰੈਕਟਰ ਤਿਆਰ ਕਰ ਰਹੇ ਹਨ। ਫ਼ਿਲਮ ਦੇ ਗੀਤ ਵੀ ਨਾਮੀਂ ਗੀਤਕਾਰਾਂ ਨੇ ਲਿਖੇ ਹਨ, ਜਿਨ•ਾਂ ਨੂੰ ਚਰਚਿਤ ਗਾਇਕ ਆਵਾਜ਼ ਦੇਣਗੇ। ਫ਼ਿਲਮ ਨੂੰ ਅਗਲੇ ਸਾਲ ਜੁਲਾਈ ‘ਚ ਰਿਲੀਜ਼ ਕਰਨ ਦੀ ਵਿਉਂਤਬੰਦੀ ਹੈ।