ਗਿ੍ਰਫ਼ਤਾਰੀ ਹੋਈ ਸੰਭਵ
ਚੰਡੀਗੜ੍ਹ 18 ਮਈ ( ਵਿਸ਼ਵ ਵਾਰਤਾ)- : ਪੰਜਾਬ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲੇ ਦੇ ਖਿਲਾਫ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਸਿੱਧੂ ਮੂਸੇ ਵਾਲੇ ਦੀ ਵੀਡੀਓ ਵਾਈਰੀਲ ਹੋਇਆ ਸੀ ਜਿਸ ਵਿਚ ਉਹ ਅਸਲ ਚਲਾਉਂਦੇ ਹੋਏ ਵਿਖਾਈ ਦਿੱਤਾ ਸੀ ਏ ਕੇ 47 ਨਾਲ ਸਿੱਧੂ ਮੂਸੇਵਾਲੇ ਨੂੰ ਟ੍ਰੇਨਿਗ ਦਿਤੀ ਜਾ ਰਹੀ ਸੀ ਜਿਸ ਤੋਂ ਬਾਅਦ ਮੂਸੇਵਾਲੇ ਦੇ ਖਿਲਾਫ ਸੰਗਰੂਰ ਤੇ ਪਟਿਆਲਾ ਵਿਚ ਐਫ ਆਈ ਆਰ ਦਰਜ ਕੀਤੀ ਗਈ ਸੀ ਪਰ ਵਕੀਲ ਰਵੀ ਜੋਸ਼ੀ ਵਲੋਂ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਕੇ ਮੂਸੇਵਾਲੇ ਖਿਲਾਫ ਆਰਮ ਐਕਟ ਦੀ ਧਾਰਾ ਨੂੰ ਜੋੜਿਆ ਜਾਵੇ ਹੁਣ ਪੰਜਾਬ ਪੁਲਿਸ ਨੇ ਉਸ ਦੇ ਖਿਲਾਫ ਆਰਮ ਐਕਟ ਦੀ ਧਾਰਾ ਨੂੰ ਜੋੜ ਦਿੱਤਾ ਹੈ ਬਰਨਾਲਾ ਵਿਚ ਦਰਜ ਐਫ ਆਈ ਆਰ ਵਿਚ ਧਾਰਾ 25 ਅਤੇ 30 ਜੋੜੀ ਗਈ ਹੈ ਜਦੋਕਿ ਸਂਗਰੂਰ ਵਿਚ ਐਫ ਆਈ ਆਰ ਵਿਚ ਧਾਰਾ 25 , 29 ਅਤੇ ਅਤੇ 30 ਜੋੜਿਆ ਗਿਆ ਹੈ ਜਿਸ ਦੇ ਚਲਦੇ ਮੂਸੇਵਾਲੇ ਦੀਆਂ ਮੁਸ਼ਕਲ ਵੱਧ ਸਕਦੀ ਹੈ ਇਹ ਗੈਰ ਜਮਾਨਤੀ ਧਾਰਾਵਾਂ ਹਨ ।