ਪੰਜਾਬੀ ਗਾਇਕ ਸਰਦਾਰ ਅਲੀ ਦਾ ਹੋਇਆ ਐਕਸੀਡੈਂਟ, ਵਾਲ ਵਾਲ ਬਚੇ ਅਲੀ
ਚੰਡੀਗੜ੍ਹ, 6 ਜੂਨ (ਵਿਸ਼ਵ ਵਾਰਤਾ):- ਪੰਜਾਬੀ ਗਾਇਕ ਸਰਦਾਰ ਅਲੀ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਅਲੀ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਤਲਵਾੜਾ ਨਜ਼ਦੀਕ ਕਿਸੇ ਜਗ੍ਹਾ ‘ਤੇ ਜਾ ਰਹੇ ਸਨ ਜਿਥੇ ਉਹਨਾਂ ਦੀ ਗੱਡੀ ਸੜਕ ਕਿਨਾਰੇ ਲੱਗੀਆਂ ਗਰਿੱਲਾਂ ‘ਚ ਜਾ ਵੱਜੀ। ਗਾਰਿੱਲਾਂ ਗੱਡੀ ਦੇ ਅੰਦਰ ਵੜ ਗਈਆਂ ਜਿਸ ਕਾਰਨ ਸਰਦਾਰ ਅਲੀ ਦੀ ਗੱਡੀ ਦਾ ਡਰਾਈਵਰ ਜ਼ਖਮੀ ਹੋਇਆ ਹੈ। ਜਾਣਕਾਰੀ ਮੁਤਾਬਕ ਗਾਇਕ ਸਰਦਾਰ ਅਲੀ ਬਿਲਕੁਲ ਠੀਕ ਠਾਕ ਹਨ।