ਪੰਜਾਬੀ ਗਾਇਕ ਕੇ ਐਸ ਮੱਖਣ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਪੜ੍ਹੋ,ਕੀ ਹੈ ਵਜ੍ਹਾ
ਚੰਡੀਗੜ੍ਹ,31 ਜਨਵਰੀ(ਵਿਸ਼ਵ ਵਾਰਤਾ)- ਪ੍ਰਸਿੱਧ ਪੰਜਾਬੀ ਗਾਇਕ ਕੇ ਐਸ ਮੱਖਣ ਨੂੰ ਕੈਨੇਡਾ ਦੀ ਸਰੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਉਸ ਉੱਤੇ ਗੰਨ ਵਾਇਲੈਂਸ ਦੇ ਇਲਜ਼ਾਮ ਲੱਗੇ ਹਨ। ਇਸ ਸੰਬੰਧੀ ਗਾਇਕ ਦੇ ਕਰੀਬੀਆਂ ਵੱਲੋਂ ਜਾਂ ਸਰੀ ਪੁਲਿਸ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ,ਉਹਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀਆਂ ਫੋਟੋਆਂ ਕਾਫੀ ਵਾਇਰਲ ਹੋ ਰਹੀਆਂ ਹਨ।