ਪੰਜਾਬੀ ਔਰਤ ਦੀ ਕੈਨੇਡਾ ਵਿੱਚ ਸੜਕ ਹਾਦਸੇ ‘ਚ ਮੌਤ
ਪਿੰਡ ਵਿੱਚ ਸੋਗ ਦੀ ਲਹਿਰ
ਚੰਡੀਗੜ੍ਹ 12 ਦਸੰਬਰ(ਵਿਸ਼ਵ ਵਾਰਤਾ)- ਕੈਨੇਡਾ ਵਿੱਚ ਇੱਕ ਪੰਜਾਬੀ ਔਰਤ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਰੌਲੀ ਦੀ ਵਸਨੀਕ ਸਰਬਜੀਤ ਕੌਰ ਦਾ ਕੈਨੇਡਾ ਦੇ ਵਿਨੀਪੈੱਗ ‘ਚ ਇਕ ਭਿਆਨਕ ਸੜਕ ਐਕਸੀਡੈਂਟ ਹੋ ਗਿਆ। ਇਸ ਦੌਰਾਨ ਹਾਦਸੇ ਦਰਮਿਆਨ ਸਰਬਜੀਤ ਕੌਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਬੀਤੇ ਕੱਲ੍ਹ ਆਪਣੇ ਕੰਮ ਤੋਂ ਵਾਪਿਸ ਆਪਣੀ ਕਾਰ ‘ਤੇ ਘਰ ਪਰ ਰਹੀ ਸੀ।ਇਸ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਗੱਡੀ ਨੇ ਸਰਬਜੀਤ ਕੌਰ ਦੀ ਗੱਡੀ ਨੂੰ ਟੱਕਟ ਮਾਰ ਦਿੱਤੀ।ਮ੍ਰਿਤਕ ਸਰਬਜੀਤ ਕੌਰ ਮੋਗਾ ਨਜ਼ਦੀਕ ਪਿੰਡ ਰੌਲੀ ਵਿਚ ਵਿਆਹੀ ਹੋਈ ਸੀ। ਉਹ 2012 ਵਿਚ ਆਪਣੇ ਪਤੀ ਦੋ ਬੱਚਿਆਂ ਨਾਲ ਪੀਆਰ ਤੇ ਵਿੰਨੀਪੈਗ ਕੈਨੇਡਾ ਗਈ ਸੀ। ਇਸ ਦੁਖਦਾਈ ਘਟਨਾ ਨਾਲ ਪਿੰਡ ਰੌਲੀ ਵਿਚ ਮਾਤਮ ਦਾ ਮਾਹੌਲ ਹੈ।