ਘਪਲੇ ਦੇ ਦੋਸ਼ ਹੇਠ ਦੋ ਬੀਡੀਪੀਓਜ਼ ਨੂੰ ਮੁਅੱਤਲ ਕਰਨ ਦਾ ਫ਼ੈਸਲਾ
ਪੰਚਾਇਤ ਸੰਮਤੀ ਦੇ ਕਰਵਾਏ ਗਏ ਆਡਿਟ ਦੋਰਾਨ ਘਪਲੇ ਦਾ ਹੋਇਆ ਖੁਲਾਸਾ
ਡੀ.ਡੀ.ਪੀ.ਓ ਮੋਹਾਲੀ ਨੂੰ ਐਫ.ਆਈ.ਆਰ. ਦਰ ਕਰਾਉਣ ਦੀ ਹਦਾਇਤ
ਐਸ.ਏ.ਐਸ ਨਗਰ, 23 ਫਰਵਰੀ
ਸ੍ਰੀ ਅਨੁਰਾਗ ਵਰਮਾ, ਵਿੱਤੀ ਕਮਿਸ਼ਨਰ, ਪੇਂਡੂ ਵਿਕਾਸ ਤੇ ਪੰਚਾਇਤਾਂ ਨੇ ਦੱਸਿਆ ਕਿ ਪੰਚਾਇਤ ਸੰਮਤੀ ਖਰੜ ਵਿੱਚ ਕਰੋੜਾਂ ਰੁਪਏ ਦਾ ਘਪਲਾ ਫੜਿ•ਆ ਗਿਆ ਹੈ ਤੇ ਇਸ ਸਬੰਧੀ ਜਤਿੰਦਰ ਸਿੰਘ ਢਿਲੋਂ ਅਤੇ ਮਾਲਵਿੰਦਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ•ਾਂ ਕਿਹਾ ਕਿ ਸ਼ਿਕਾਇਤ ਮਿਲਣ ਤੇ ਇਸ ਸੰਮਤੀ ਦਾ ਵਿਸ਼ੇਸ਼ ਆਡਿਟ ਕਰਵਾਇਆ ਗਿਆ। ਆਡਿਟ ਵਿੱਚ ਸਾਹਮਣੇ ਆਇਆ ਕਿ ਗਰਾਮ ਪੰਚਾਇਤ, ਮਜਾਤੜੀ ਨੂੰ ਬੀ.ਡੀ.ਪੀ.ਓ. ਖਰੜ ਵੱਲੋਂ ਮਿਤੀ 5-6-2016 ਨੂੰ 22.00 ਲੱਖ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ। ਇਸ ਸਬੰਧੀ ਗਰਾਮ ਪੰਚਾਇਤ ਮਜਾਤੜੀ ਨੇ ਨਾ ਕੋਈ ਮੰਗ ਕੀਤੀ ਸੀ ਅਤੇ ਨਾ ਕੋਈ ਐਸਟੀਮੇਟ ਤਿਆਰ ਕੀਤਾ ਸੀ। ਪੰਚਾਇਤ ਸੰਮਤੀ, ਖਰੜ ਵੱਲੋਂ ਵੀ ਇਸ ਸਬੰਧ ਵਿੱਚ ਕੋਈ ਮਤਾ ਨਹੀਂ ਪਾਇਆ ਗਿਆ ਸੀ। ਮਿਤੀ 6-6-2016 ਨੂੰ ਇਹ ਰਾਸ਼ੀ ਕੌੜਾ ਸੀਮਿੰਟ ਸਟੋਰ, ਸਨੌਰ ਨੂੰ ਟਰਾਂਸਫਰ ਕਰ ਦਿੱਤੀ ਗਈ। ਡੇਢ ਸਾਲ ਬਾਅਦ ਤੱਕ ਇਸ ਰਾਸ਼ੀ ਵਿਰੁੱਧ ਪਿੰਡ ਵਿੱਚ ਕੋਈ ਕੰਮ ਨਹੀਂ ਕਰਵਾਇਆ ਗਿਆ ਅਤੇ ਇਸ ਤਰ•ਾਂ ਇਹ ਰਾਸ਼ੀ ਗਬਨ ਕੀਤੀ ਗਈ ਹੈ। ਇਸੇ ਤਰ•ਾਂ ਮਜਾਤ ਪਿੰਡ ਨੂੰ 25 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਅਤੇ ਪਿੰਡ ਟੋਡਰ ਮਾਜਰਾ ਨੂੰ 12 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਜੋ ਕਿ ਨਾਲ ਦੀ ਨਾਲ ਕੌੜਾ ਸੀਮੇਂਟ ਸਟੋਰ, ਸਨੌਰ ਨੂੰ ਟਰਾਂਸਫਰ ਕਰ ਦਿੱਤੀ ਗਈ ਅਤੇ ਉਸ ਦਾ ਹੁਣ ਤੱਕ ਕੋਈ ਕੰਮ ਨਹੀਂ ਕਰਵਾਇਆ ਗਿਆ।
ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਬੀ.ਡੀ.ਪੀ.ਓ ਖਰੜ ਨੇ ਮਿਤੀ 05-12-2016 ਤੋਂ 23-03-2017 ਦਰਮਿਆਨ 7 ਪਿੰਡਾਂ ਬੱਠਲਾਣਾ, ਚੋਲਟਾਂ ਖੁਰਦ, ਕੁਰੜੀ , ਸਿਆਓ, ਗੁਡਾਣਾ, ਕੁਰੜੀ ਅਤੇ ਮਲਕਪੁਰ ਆਦਿ ਦੇ ਨਾਂ ਤੇ 60 ਲੱਖ ਰੁਪਏ ਦੀ ਰਾਸ਼ੀ ਟਰਾਂਸਫਰ ਕੀਤੀ ਗਈ। ਇਸ ਵਾਸਤੇ ਨਾ ਤਾਂ ਕਿਸੇ ਪੰਚਾਇਤ ਨੇ ਮੰਗ ਕੀਤੀ ਸੀ ਅਤੇ ਨਾ ਹੀ ਸੰਮਤੀ ਵੱਲੋਂ ਕੋਈ ਮਤਾ ਪਾਇਆ ਗਿਆ ਸੀ। ਵੱਡੀ ਗੱਲ ਇਹ ਹੈ ਕਿ ਭਾਵੇਂ ਰਿਕਾਰਡ ਅਨੁਸਾਰ ਇਹ ਰਾਸ਼ੀ ਇਨ•ਾਂ 7 ਗ੍ਰਾਮ ਪੰਚਾਇਤਾਂ ਨੂੰ ਜਾਰੀ ਕੀਤੀ ਗਈ ਹੈ ਪੰ੍ਰਤੂ ਕੈਸ਼ ਬੁੱਕ ਅਨੁਸਾਰ ਇਹ ਰਾਸ਼ੀ ਇਨ•ਾਂ ਗ੍ਰਾਮ ਪੰਚਾਇਤਾਂ ਨੂੰ ਕੇਅਰ ਆਫ ਸ੍ਰੀ ਮੁੱਖਵਿੰਦਰ ਸਿੰਘ ਨੂੰ ਜਾਰੀ ਕੀਤੀ ਗਈ ਹੈ ਅਤੇ ਇਹ ਰਾਸ਼ੀ ਬੀ.ਡੀ.ਪੀ.ਓ ਵੱਲੋਂ ਸ੍ਰੀ ਮੁੱਖਵਿੰਦਰ ਸਿੰਘ ਠੇਕੇਦਾਰ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਗਈ ਹੈ। ਅਜਿਹਾ ਕਰਨ ਤੋਂ ਪਹਿਲਾਂ ਕੋਈ ਟੈਂਡਰ ਨਹੀਂ ਕੱਢਿਆ ਗਿਆ ਤੇ ਹੁਣ ਪੜਤਾਲ ਕਰਨ ਤੇ ਪਾਇਆ ਗਿਆ ਕਿ 8-9 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਰਾਸ਼ੀ ਨਾਲ ਇਨ•ਾਂ ਪਿੰਡਾਂ ਵਿੱਚ ਇਸ ਠੇਕੇਦਾਰ ਵੱਲੋਂ ਕੋਈ ਵਿਕਾਸ ਦਾ ਕੰਮ ਨਹੀਂ ਕਰਵਾਇਆ ਗਿਆ।
ਸ਼੍ਰੀ ਵਰਮਾ ਨੇ ਦੱਸਿਆ ਕਿ ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਪਰੋਕਤ 60 ਲੱਖ ਰੁਪਏ ਤੋਂ ਇਲਾਵਾ 91 ਲੱਖ ਰੁਪਏ ਦੀ ਹੋਰ ਰਾਸ਼ੀ ਵੀ ਬੀ.ਡੀ.ਪੀ.ਓ ਵੱਲੋਂ ਮੁੱਖਵਿੰਦਰ ਸਿੰਘ ਠੇਕੇਦਾਰ ਨੂੰ ਟਰਾਂਸਫਰ ਕੀਤੀ ਗਈ, ਜਿਸ ਸਬੰਧੀ ਪੰਚਾਇਤ ਸੰਮਤੀ ਦੇ ਰਿਕਾਰਡ ਵਿੱਚ ਕੋਈ ਸਪੱਸਟੀਕਰਨ ਨਹੀਂ ਮਿਲਦਾ ਹੈ। ਪੰਚਾਇਤ ਸੰਮਤੀ ਖਰੜ• ਵੱਲੋਂ 30 ਲੱਖ ਰੁਪਏ ਦੀ ਰਕਮ ਦਾ ਖਰਚਾ ਗ੍ਰਾਮ ਪੰਚਾਇਤ ਬਲੌਂਗੀ ਕਲੋਨੀ ਵਿੱਚ ਵਿਕਾਸ ਕਾਰਜਾਂ ਤੇ ਕੀਤਾ ਦਿਖਾਇਆ ਗਿਆ ਹੈ। ਇਹ ਕੰਮ ਪਹਿਲਾਂ ਹੀ ਗ੍ਰਾਮ ਪੰਚਾਇਤ ਬਲੌਂਗੀ ਕਲੋਨੀ ਵੱਲੋਂ ਗ੍ਰਾਂਟਾਂ ਨਾਲ ਕਰਵਾਏ ਜਾ ਚੁੱਕੇ ਸਨ। ਇਸ ਤਰ•ਾਂ ਪੰਚਾਇਤ ਸੰਮਤੀ ਵੱਲੋਂ ਇਹ ਬੋਗਸ ਖਰਚਾ ਪਾਇਆ ਗਿਆ ਹੈ। ਇਸ ਤਰ•ਾਂ ਮੁੱਖਵਿੰਦਰ ਸਿੰਘ ਠੇਕੇਦਾਰ ਨੂੰ ਟਰਾਂਸਫਰ ਕੀਤੇ 1.51 ਕਰੋੜ ਰੁਪਏ ਵਿੱਚੋਂ 1.23 ਕਰੋੜ ਰੁਪਏ ਦੀ ਰਕਮ ਦੇ ਬੋਗਸ ਖਰਚੇ ਵਿਖਾਏ ਗਏ ਹਨ।
ਸ੍ਰੀ ਵਰਮਾ ਨੇ ਦੱਸਿਆ ਕਿ ਪੜਤਾਲ ਸ਼ੁਰੂ ਹੋਣ ਉਪਰੰਤ ਮੁੱਖਵਿੰਦਰ ਸਿੰਘ, ਠੇਕੇਦਾਰ ਵੱਲੋਂ 36.5 ਲੱਖ ਰੁਪਏ ਦੀ ਰਾਸ਼ੀ ਪੰਚਾਇਤ ਸੰਮਤੀ, ਖਰੜ ਦੇ ਖਾਤੇ ਵਿੱਚ ਮੁੜ ਜਮ•ਾਂ ਕਰਵਾ ਦਿੱਤੀ ਗਈ। ਸ੍ਰੀ ਵਰਮਾ ਨੇ ਦੱਸਿਆ ਕਿ ਇਸ ਮਸਲੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੀ ਪ੍ਰਵਾਨਗੀ ਲੈ ਕੇ ਡੀ.ਡੀ.ਪੀ.ਓ ਮੁਹਾਲੀ ਨੂੰ ਆਦੇਸ ਦਿੱਤਾ ਗਿਆ ਕਿ ਉਹ ਤੁਰੰਤ ਇਸ ਕੇਸ ਵਿੱਚ ਐਫ.ਆਈ.ਆਰ ਦਰਜ ਕਰਵਾਉਣ ਤਾਂ ਜੋ ਦੋਸ਼ੀ ਵਿਅਕਤੀਆਂ ਦੇ ਵਿਰੁੱਧ ਸਖਤ ਕਾਰਵਾਈ ਹੋ ਸਕੇ। ਸ੍ਰੀ ਵਰਮਾ ਨੇ ਦੱਸਿਆ ਕਿ ਇਸ ਵਿਸ਼ੇ ਦਾ ਗੰਭੀਰ ਨੋਟਿਸ ਲੈਂਦੇ ਹੋਏੇ ਜਤਿੰਦਰ ਸਿੰਘ ਢਿਲੋਂ ਅਤੇ ਮਾਲਵਿੰਦਰ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਦੇ ਵਿਰੁੱਧ (ਮੇਜਰ ਪਨਿਸ਼ਮੈਂਟ) ਦੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਉਨ•ਾਂ ਨੂੰ ਮੁਅੱਤਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।