ਕੇਂਦਰੀ ਮੰਤਰੀ ਮੰਡਲ ਵੱਲੋਂ ਦੇਸ਼ ਵਿੱਚ 5ਜੀ ਨੈੱਟਵਰਕ(ਸਪੈਟਕਰਮ) ਦੀ ਨਿਲਾਮੀ ਨੂੰ ਮੰਨਜ਼ੂਰੀ
ਪੜ੍ਹੋ 5ਜੀ ਦੇ ਆਉਣ ਨਾਲ ਨੈੱਟਵਰਕ ਵਿੱਚ ਆਉਣਗੀਆਂ ਕਿਹੜੀਆਂ ਤਬਦੀਲੀਆਂ;ਯੂਜ਼ਰਜ਼ ਨੂੰ ਹੋਵੇਗਾ ਕੀ ਫਾਇਦਾ
ਚੰਡੀਗੜ੍ਹ,15 ਜੂੁਨ(ਵਿਸ਼ਵ ਵਾਰਤਾ)- ਕੇਂਦਰੀ ਮੰਤਰੀ ਮੰਡਲ ਨੇ ਦੇਸ਼ ਵਿੱਚ 5ਜੀ ਸਪੈਕਟਰਮ ਦੀ ਨਿਲਾਮੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੂਰਸੰਚਾਰ ਮੰਤਰਾਲੇ ਤਾਬਕ ਅਗਲੇ 20 ਸਾਲਾਂ ਲਈ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀ। ਨਿਲਾਮੀ ਵਿੱਚ ਸਫਲ ਹੋਣ ਵਾਲੀ ਕੰਪਨੀ ਇਸ ਦੇ ਜ਼ਰੀਏ 5ਜੀ ਸੇਵਾ ਪ੍ਰਦਾਨ ਕਰ ਸਕੇਗੀ। ਇਹ ਮੌਜੂਦਾ 4ਜੀ ਸੇਵਾ ਨਾਲੋਂ 10 ਗੁਣਾ ਤੇਜ਼ ਹੋਵੇਗੀ। ਹਾਲਾਂਕਿ ਦੇਸ਼ ‘ਚ 5ਜੀ ਸੇਵਾ ਸ਼ੁਰੂ ਕਰਨ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ ਪਰ ਸਰਕਾਰ ਦੇ ਹੁਕਮਾਂ ਮੁਤਾਬਕ ਸਪੈਕਟ੍ਰਮ ਖਰੀਦਣ ਵਾਲੀ ਕਿਸੇ ਵੀ ਕੰਪਨੀ ਨੂੰ ਅਗਲੇ 6 ਮਹੀਨੇ ਤੋਂ 1 ਸਾਲ ਦੇ ਅੰਦਰ ਸੇਵਾ ਸ਼ੁਰੂ ਕਰਨੀ ਹੋਵੇਗੀ। ਕਈ ਟੈਲੀਕਾਮ ਆਪਰੇਟਰਾਂ ਨੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ, ਇਸ ਲਈ ਉਹ ਸਪੈਕਟ੍ਰਮ ਖਰੀਦਣ ਦੇ 3 ਤੋਂ 6 ਮਹੀਨਿਆਂ ਦੇ ਅੰਦਰ ਸੇਵਾ ਸ਼ੁਰੂ ਕਰ ਸਕਦੇ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ 5ਜੀ ਨੈੱਟਵਰਕ ਦੀ ਸੇਵਾ ਸ਼ੁਰੂ ਤੋਂ ਦੇ ਨਾਲ ਹੀ 10 Gbps ਤੱਕ ਦੀ ਡਾਟਾ ਡਾਊਨਲੋਡ ਸਪੀਡ ਪਾਈ ਜਾ ਸਕਦੀ ਹੈ। ਭਾਰਤ ‘ਚ 5G ਨੈੱਟਵਰਕ ਦੀ ਟੈਸਟਿੰਗ ਦੌਰਾਨ ਡਾਟਾ ਡਾਊਨਲੋਡ ਦੀ ਅਧਿਕਤਮ ਸਪੀਡ 3.7 Gbps ਤੱਕ ਪਹੁੰਚ ਗਈ ਸੀ। ਤਿੰਨ ਕੰਪਨੀਆਂ ਏਅਰਟੈੱਲ, ਵੋਡਾਫੋਨ ਆਈਡੀਆ ਅਤੇ ਜੀਓ ਨੇ 5G ਨੈੱਟਵਰਕ ਟ੍ਰਾਇਲ ‘ਚ 3 Gbps ਤੱਕ ਡਾਟਾ ਡਾਊਨਲੋਡ ਕਰਨ ‘ਤੇ ਸਪੀਡ ਟੈਸਟ ਕੀਤੇ ਹਨ।
- 5G ਦੀ ਸ਼ੁਰੂਆਤ ਨਾਲ ਪਹਿਲਾ ਫਾਇਦਾ ਇਹ ਹੋਵੇਗਾ ਕਿ ਯੂਜ਼ਰਸ ਫਾਸਟ ਸਪੀਡ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।
- ਵੀਡੀਓ ਗੇਮਿੰਗ ਦੇ ਖੇਤਰ ਵਿੱਚ 5G ਦਾ ਆਉਣਾ ਇੱਕ ਵੱਡਾ ਬਦਲਾਅ ਲਿਆਵੇਗਾ।
- YouTube ‘ਤੇ ਵੀਡੀਓ ਬਫਰਿੰਗ ਜਾਂ ਵਿਰਾਮ ਦੇ ਬਿਨਾਂ ਚੱਲਣਗੇ।
- ਵਟਸਐਪ ਕਾਲ ਵਿੱਚ, ਆਵਾਜ਼ ਬਿਨਾਂ ਰੁਕੇ ਅਤੇ ਸਪਸ਼ਟ ਤੌਰ ‘ਤੇ ਆਵੇਗੀ।
- ਇੱਕ 2 GB ਫਿਲਮ ਲਗਭਗ 10 ਤੋਂ 20 ਸਕਿੰਟਾਂ ਵਿੱਚ ਡਾਊਨਲੋਡ ਹੋ ਜਾਵੇਗੀ।
- ਖੇਤੀ ਖੇਤਰ ਵਿੱਚ ਖੇਤਾਂ ਦੀ ਨਿਗਰਾਨੀ ਹੇਠ ਡਰੋਨ ਦੀ ਵਰਤੋਂ ਸੰਭਵ ਹੋਵੇਗੀ।
- ਮੈਟਰੋ ਅਤੇ ਡਰਾਈਵਰ ਰਹਿਤ ਵਾਹਨ ਚਲਾਉਣਾ ਆਸਾਨ ਹੋਵੇਗਾ।
- ਰੋਬੋਟਸ ਨੂੰ ਵਰਚੁਅਲ ਰਿਐਲਿਟੀ ਅਤੇ ਫੈਕਟਰੀਆਂ ਵਿੱਚ ਵਰਤਣਾ ਆਸਾਨ ਹੋਵੇਗਾ।