ਆਈਪੀਐਲ ਦੇ ਅਗਲੇ 5 ਸੈਸ਼ਨਾਂ ਦੇ ਪ੍ਰਸਾਰਣ ਲਈ ਮੀਡੀਆ ਰਾਈਟਜ਼ ਦੀ ਹੋਈ ਨਿਲਾਮੀ
ਪੜ੍ਹੋ ਕਿਹੜੀ ਕੰਪਨੀ ਨੇ ਕਿੰਨੇ ਹਜ਼ਾਰ ਕਰੋੜ ਦੀ ਲਾਈ ਬੋਲੀ ਅਤੇ ਹੁਣ ਕਿੱਥੇ ਦੇਖ ਸਕੋਗੇ ਆਈਪੀਐਲ ਦੇ ਮੈਚ
ਚੰਡੀਗੜ੍ਹ,15 ਜੂਨ(ਵਿਸ਼ਵ ਵਾਰਤਾ)-ਆਈਪੀਐਲ ਦੇ 2023 ਤੋਂ 2027 ਦੇ ਆਗਾਮੀ ਸੈਸ਼ਨਾਂ ਲਈ ਮੀਡੀਆ ਅਧਿਕਾਰਾਂ ਦੀ ਨਿਲਾਮੀ ਕੀਤੀ ਗਈ ਹੈ। ਭਾਰਤੀ ਉਪ ਮਹਾਂਦੀਪ ਵਿੱਚ ਟੀਵੀ ‘ਤੇ ਲੀਗ ਦੇ ਪ੍ਰਸਾਰਣ ਅਧਿਕਾਰਾਂ ਨੂੰ ਡਿਜ਼ਨੀ ਸਟਾਰ ਨੈੱਟਵਰਕ ਨੇ ਖਰੀਦ ਲਿਆ ਹੈ। ਸਟਾਰ ਨੇ ਪੰਜ ਸਾਲਾਂ ਲਈ ਸਭ ਤੋਂ ਵੱਧ 23,575 ਕਰੋੜ ਰੁਪਏ ਦੀ ਬੋਲੀ ਲਗਾਈ। ਯਾਨੀਕਿ ਜੇਕਰ ਤੁਸੀਂ ਟੀਵੀ ‘ਤੇ ਮੈਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਜ਼ਨੀ ਸਟਾਰ ਦੇ ਸਪੋਰਟਸ ਚੈਨਲਾਂ ਨੂੰ ਸਬਸਕ੍ਰਾਈਬ ਕਰਨਾ ਪਵੇਗਾ। ਇਸ ਦੇ ਨਾਲ ਹੀ ਭਾਰਤੀ ਉਪ ਮਹਾਂਦੀਪ ਵਿੱਚ ਡਿਜੀਟਲ ਅਧਿਕਾਰ ਵਾਇਕਾਮ-18 ਨੂੰ ਨੇ 20 ਹਜ਼ਾਰ 500 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਤੁਸੀਂ ਸਮਾਰਟਫੋਨ,ਲੈਪਟਾਪ ਜਾਂ ਕੰਪਿਊਟਰ ਤੇ ਆਈਪੀਐਲ ਦੇਖਣ ਦੇ ਸ਼ੋਕੀਨ ਹੋ ਤਾਂ ਤੁਹਾਨੂੰ ਵੂਟ(VOOT)-ਦੀ ਸਬਸਕ੍ਰਿਪਸ਼ਨ ਲੈਣੀ ਪਵੇਗੀ।
ਇਸ ਤੋਂ ਇਲਾਵਾ ਅਮਰੀਕਾ, ਯੂਰਪ ਜਾਂ ਆਸਟ੍ਰੇਲੀਆ ਵਿੱਚ ਆਈਪੀਐਲ ਦੇ ਪ੍ਰਸਾਰਣ ਦੇ ਅਧਿਕਾਰ Times Internet ਅਤੇ Viacom 18 ਨੇ ਖਰੀਦੇ ਹਨ। ਇਸ ਦੇ ਲਈ ਵੀ ਤੁਹਾਨੂੰ ਇਹਨਾਂ ਦੋਵਾਂ ਸੇਵਾਵਾਂ ਦੀ ਸਬਸਰਕਰਿਪਸ਼ਨ ਲੈਣੀ ਪਵੇਗੀ।