ਨਿਊ ਦਿੱਲੀ 13 ਫ਼ਰਵਰੀ ( ਵਿਸ਼ਵ ਵਾਰਤਾ)-ਪਿਛਲੇ ਦਿਨੀਂ ਹੋਈ ਕਿਸਾਨ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਹੁੱਲੜਬਾਜ਼ੀ ਮਾਮਲੇ ‘ਚ ਗ੍ਰਿਫ਼ਤਾਰ ਹੋਏ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਕ੍ਰਾਈਮ ਬ੍ਰਾਂਚ ਹਿੰਸਾ ਸਥਾਨ ਤਕ ਪਹੁੰਚੀ ਹੈ। ਦਿੱਲੀ ਪੁਲਿਸ ਇਹ ਪਤਾ ਲਗਾਉਣ ‘ਚ ਜੁਟੀ ਹੈ ਕਿ ਆਖਿਰ ਇਸ ਦੇ ਪਿੱਛੇ ਕਿਹੜੇ ਲੋਕਾਂ ਦੇ ਹੱਥ ਹਨ? ਗ੍ਰਿਫ਼ਤਾਰ ਹੋਏ ਪੰਜਾਬ ਦੇ ਹੁਸ਼ਿਆਰਪੁਰ ਨਿਵਾਸੀ ਇਕਬਾਲ ਸਿੰਘ ਪੁਲਿਸ ਪੁੱਛਗਿੱਛ ‘ਚ ਦੱਸਿਆ ਕਿ ਉਹ ਗਣਤੰਤਰ ਦਿਵਸ ਤੋਂ ਕਾਫੀ ਪਹਿਲਾਂ ਸਿੰਘੂ ਬਾਰਡਰ ਤੇ ਆ ਗਿਆ ਸੀ। ਉਹ ਟਰੈਕਟਰ ਰੈਲੀ ‘ਚ ਸ਼ਾਮਲ ਹੋਇਆ ਸੀ ਪਰ ਪੁਲਿਸ ਵੱਲੋਂ ਤੈਅ ਰਸਤੇ ‘ਤੇ ਨਾ ਜਾ ਕੇ ਉਸ ਦੀ ਯੋਜਨਾ ਬਾਹਰੀ ਰਿੰਗ ਰੋਡ ‘ਤੇ ਜਾਣ ਦੀ ਸੀ ਪਰ ਜਦੋਂ ਉਸ ਨੇ ਭਾਰੀ ਗਿਣਤੀ ‘ਚ ਭੀੜ ਨੂੰ ਲਾਲ ਕਿਲ੍ਹੇ ਵੱਲ ਜਾਂਦੇ ਦੇਖਿਆ ਤਾਂ ਉਹ ਉਨ੍ਹਾਂ ਨਾਲ ਭੱਜ ਗਿਆ ਸੀ।
ਇਕਬਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਘਟਨਾ ਤੋਂ ਬਾਅਦ ਸਿੱਧੂ ਬਾਰਡਰ ਹੁੰਦੇ ਹੋਏ ਲੁਧਿਆਣਾ ਚੱਲਾ ਗਿਆ ਸੀ। ਬਾਅਦ ‘ਚ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਵੀਡੀਓ ਵਾਇਰਲ ਹੋ ਗਿਆ ਹੈ ਤੇ ਪੁਲਿਸ ਉਸ ਨੂੰ ਕਦੇ ਵੀ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਇਸ ਤੋਂ ਬਾਅਦ ਉਹ ਘਰ ਤੋਂ ਭੱਜ ਆਨੰਦਪੁਰ ਸਾਹਿਬ ਸਥਿਤ ਆਪਣੇ ਰਿਸ਼ਤੇਦਾਰਾਂ ਕੋਲ ਚੱਲਾ ਗਿਆ ਸੀ।