7 ਦਿਨਾਂ ਵਿੱਚ 6ਵੀਂ ਵਾਰ ਵਧੀਆਂ ਤੇਲ ਦੀਆਂ ਕੀਮਤਾਂ
ਪੜ੍ਹੋ,ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਕਿੰਨੇ ਰੁਪਏ ਲੀਟਰ ਮਿਲ ਰਿਹਾ ਹੈ ਤੇਲ
ਚੰਡੀਗੜ੍ਹ,28 ਮਾਰਚ(ਵਿਸ਼ਵ ਵਾਰਤਾ)-ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਮਹਿੰਗਾਈ ਦੀ ਅੱਗ ਭੜਕਾ ਰੱਖੀ ਹੈ। ਪਿਛਲੇ ਸੱਤ ਦਿਨ ਵਿੱਚ ਅੱਜ 6ਵੀਂ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।ਅੱਜ ਪੈਟਰੋਲ 30 ਪੈਸੇ ਅਤੇ ਡੀਜਲ 35 ਪੈਸੇ ਪ੍ਰਤੀ ਲਿਟਰ ਮਹਿੰਗੇ ਹੋਏ ਹਨ। ਨਵੇਂ ਰੇਟਾਂ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ 99.41 ਰੁਪਏ ਪ੍ਰਤੀ ਲਿਟਰ ਅਤੇ ਡੀਜਲ 90.77 ਰੂਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਤਰ੍ਹਾਂ ਹੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਇਸ ਤਰ੍ਹਾਂ ਹਨ-
ਪੈਟਰੋਲ ਡੀਜ਼ਲ
- ਅੰਮ੍ਰਿਤਸਰ 99.49 88.33
- ਲੁਧਿਆਣਾ 99.37 88.20
- ਪਟਿਆਲਾ 99.13 87.97
- ਚੰਡੀਗੜ੍ਹ 98.55 85.01