ਮਾਨਸਾ 29 ਅਕਤੂਬਰ( ਵਿਸ਼ਵ ਵਾਰਤਾ)-ਸਾਰਿਆਂ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਇਲਾਕੇ ਦੇ ਪ੍ਰਸਿੱਧ ਕਾਲੋਨਾਈਜ਼ਰ ਭੂਸ਼ਨ ਝੁਨੀਰ ਦੇ ਵੱਡੇ ਭਰਾ ਰਾਜ ਕੁਮਾਰ ਝੁਨੀਰ ( 65) ਦੇ ਪਾਠ ਦਾ ਭੋਗ ਅੱਜ 29 ਅਕਤੂਬਰ ਨੂੰ ਮਾਨਸਾ ਵਿਖੇ ਗਊਸ਼ਾਲਾ ਭਵਨ ਬਲਾਕ ਬੀ ਵਿਚ ਪਾਏ ਜਾਣਗੇ । ਉਨ੍ਹਾਂ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ 19 ਅਕਤੂਬਰ ਨੂੰ ਹੋ ਗਈ ਸੀ।
ਰਾਜ ਕੁਮਾਰ ਝੁਨੀਰ ਬਹੁਤ ਹੀ ਵਧੀਆ ਇਨਸਾਨ ਸੀ, ਉਨ੍ਹਾਂ ਦੇ ਅਚਾਨਕ ਸਦੀਵੀ ਵਿਛੋੜੇ ਦਾ ਸਾਰਿਆਂ ਵਲੋਂ ਬਹੁਤ ਹੀ ਦੁੱਖ ਮਨਾਇਆ ਜਾ ਰਿਹਾ ਹੈ। ਉਹ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਇੱਕ ਪੁੱਤਰ -ਨੂੰਹ, ਧੀ- ਜਵਾਈ, ਸਕੇ ਸਬੰਧੀਆਂ, ਰਿਸ਼ਤੇਦਾਰਾਂ, ਯਾਰਾਂ ਦੋਸਤਾਂ, ਅੰਗਾਂ ਸਾਕਾ,ਪੌਤੇ-ਪੋਤੀਆਂ,ਦੌਹਤੇ- ਦੌਹਤੀਆਂ ਦਾ ਵੱਡਾ ਬਾਗ਼ ਬਗੀਚਾ ਛੱਡ ਗਏ ਹਨ। ਉਹ ਖਿੜੀ ਰੂਹ ਵਾਲੇ ਇਨਸਾਨ ਅਤੇ ਅੱਜ ਦੇ ਜ਼ਮਾਨੇ ਦੇ ਉਲਟ ਲੌਭ ਲਾਲਚ ਤੋਂ ਦੂਰ ਰਹਿਣ ਵਾਲੇ ਇਨਸਾਨ ਸਨ।
ਵਾਹਿਗੁਰੂ ਉਨ੍ਹਾਂ ਨੂੰ ਆਪਣੇਂ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਜੀ।
ਪਰਿਵਾਰ ਵਲੋਂ ਸਾਰਿਆਂ ਨੂੰ ਭੋਗ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ ਹੈ।