ਚੰਡੀਗੜ੍ਹ, 15 ਨਵੰਬਰ (ਵਿਸ਼ਵ ਵਾਰਤਾ) – ਐਂਟੀ ਕੁਰੱਪਸ਼ਨ ਕਰਾਇਨ ਪ੍ਰੀਵੈਸ਼ਨ ਕਮਿਊਨਿਟੀ ਓਰੀਐਂਟਡ ਪੋਲਸਿੰਗ ਸੋਸਾਇਟੀ ਦੀ ਮੁੱਖ ਦਫਤਰ ਜ਼ੀਰਕਪੁਰ ਵਿਖੇ ਅੱਜ ਮੀਟਿੰਗ ਹੋਈ| ਇਸ ਮੀਟਿੰਗ ਵਿਚ ਸੁਸਾਇਟੀ ਦੇ ਚੇਅਰਮੈਨ ਸ੍ਰੀ ਦੀਪਕ ਸਿੰਘ ਅਤੇ ਸਾਰੇ ਮੈਂਬਰਾਂ ਵੱਲੋਂ ਪ੍ਰਸ਼ੋਤਮ ਲਾਲ ਨੂੰ ਸੋਸਾਇਟੀ ਦਾ ਪੰਜਾਬ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ| ਇਹ ਜਾਣਕਾਰੀ ਦਿੰਦਿਆਂ ਸ੍ਰੀ ਦੀਪਕ ਸਿੰਗਲਾ ਨੇ ਦੱਸਿਆ ਕਿ ਸੋਸਾਇਟੀ ਦੇ ਪੰਜਾਬ ਪ੍ਰਧਾਨ ਹੁਣ ਆਪਣੇ ਅਹੁਦੇ ਦੀ ਵਰਤੋਂ ਕਰਦੇ ਹੋਏ ਸੰਵਿਧਾਨ ਅਨੁਸਾਰ ਫੈਸਲੇ ਕਰਨ ਯੋਗ ਹੋਣਗੇ ਅਤੇ ਸੋਸਾਇਟੀ ਦੀਆਂ ਗਤੀਵਿਧੀਆਂ ਦੀ ਦੇਖ-ਰੇਖ ਕਰਨਗੇ|
ਇਸ ਉਪਰੰਤ ਪ੍ਰਸ਼ੋਤਮ ਲਾਲ (ਪੰਜਾਬ ਪ੍ਰਧਾਨ) ਨੇ ਚੇਅਰਮੈਨ ਸ੍ਰੀ ਦੀਪਕ ਸਿੰਗਲਾ ਅਤੇ ਸੋਸਾਇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਪੂਰੀ ਤਨਦੇਹੀ ਨਾਲ ਸੋਸਾਇਟੀ ਦੀ ਕੰਮਕਾਜੀ ਜਿੰਮੇਵਾਰੀ ਨੂੰ ਨਿਭਾਉਣਗੇ|
KHADOOR SAHIB NEWS :ਜੇ ਅਮ੍ਰਿਤਪਾਲ ਸਿੰਘ MP ਵਜੋਂ ਸੋਹੁੰ ਨਹੀਂ ਚੁੱਕ ਪਾਉਂਦੇ, ਤਾ ਕੀ ਕਹਿੰਦਾ ਹੈ ਕਾਨੂੰਨ !!!
ਨਵੀਂ ਦਿੱਲੀ 25 ਜੂਨ (ਵਿਸ਼ਵ ਵਾਰਤਾ)KHADOOR SAHIB NEWS: ਅੱਜ ਪੰਜਾਬ ਦੇ 13 ਚੁਣੇ ਗਏ ਲੋਕ ਸਭਾ ਮੈਂਬਰਾਂ ਵਿੱਚੋਂ ਇੱਕ...