ਪ੍ਰਧਾਨ ਮੰਤਰੀ ਮੋਦੀ ਪਹੁੰਚੇ ਊਨਾ
ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਚੰਡੀਗੜ੍ਹ 13 ਅਕਤੂਬਰ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਊਨਾ ਪਹੁੰਚ ਚੁੱਕੇ ਹਨ। ਇੱਥੇ ਊਨਾ ਰੇਲਵੇ ਸਟੇਸ਼ਨ ‘ਤੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ। ਇਸ ਤੋਂ ਬਾਅਦ ਪੀਐਮ ਰੈਲੀ ਲਈ ਰਵਾਨਾ ਹੋ ਗਏ। ਦੱਸ ਦਈਏ ਕਿ ਇਹ ਦੇਸ਼ ਦੀ ਚੌਥੀ ਸੈਮੀ ਹਾਈ ਸਪੀਡ ਟਰੇਨ ਹੈ, ਜੋ ਅੰਬ ਅੰਦੌਰਾ ਤੋਂ ਨਵੀਂ ਦਿੱਲੀ ਵਿਚਕਾਰ 412 ਕਿਲੋਮੀਟਰ ਚੱਲੇਗੀ। ਇਹ ਟਰੇਨ 21 ਅਕਤੂਬਰ ਤੋਂ ਦਿੱਲੀ ਤੋਂ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੱਕ ਨਿਯਮਤ ਤੌਰ ‘ਤੇ ਚੱਲੇਗੀ। ਇਸ ਟਰੇਨ ਦੇ ਚੱਲਣ ਨਾਲ ਦਿੱਲੀ ਤੋਂ ਊਨਾ ਦੀ ਦੂਰੀ ਕਰੀਬ ਸਾਢੇ 5 ਘੰਟੇ ਵਿੱਚ ਤੈਅ ਹੋ ਜਾਵੇਗੀ।ਦਿੱਲੀ ਤੋਂ ਰੇਲਗੱਡੀ ਦੇ ਰਵਾਨਾ ਹੋਣ ਦਾ ਸਮਾਂ ਸਵੇਰੇ 5:30 ਵਜੇ ਹੋਵੇਗਾ ਅਤੇ ਇਹ 11:05 ਵਜੇ ਅੰਦੋਰਾ ਪਹੁੰਚੇਗੀ।