ਪ੍ਰਧਾਨ ਮੰਤਰੀ ਮੋਦੀ ਅੱਜ ਕਾਂਗੜਾ ਦੇ ਸ਼ਾਹਪੁਰ ‘ਚ ਰੈਲੀ ਨੂੰ ਕਰਨਗੇ ਸੰਬੋਧਨ
ਚੰਡੀਗੜ੍ਹ, 9 ਨਵੰਬਰ (ਵਿਸ਼ਵ ਵਾਰਤਾ) ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗੜਾ ਦੇ ਸ਼ਾਹਪੁਰ ਖੇਤਰ ਦੇ ਚੰਬੀ ਮੈਦਾਨ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਨਗੇ, ਪ੍ਰਧਾਨ ਮੰਤਰੀ ਦਾ ਹੈਲੀਕਾਪਟਰ ਅੱਜ ਸਵੇਰੇ ਕਾਂਗੜਾ ਹਵਾਈ ਅੱਡੇ ‘ਤੇ ਉਤਰੇਗਾ ਅਤੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੇ ਉਤਰਨ ਤੋਂ 15 ਮਿੰਟ ਪਹਿਲਾਂ ਆਵਾਜਾਈ ਰੋਕ ਦਿੱਤੀ ਜਾਵੇਗੀ। ਰੈਲੀ ਦੌਰਾਨ ਵਾਹਨ ਲਗਾਤਾਰ ਚੱਲ ਸਕਣਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 11:00 ਵਜੇ ਚੰਬੀ ਮੈਦਾਨ ਵਿੱਚ ਇੱਕ ਜਨਸਭਾ ਨੂੰ ਸੰਬੋਧਨ ਕਰਨਗੇ।