ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਵਿਖੇ ਕੀਤੀ ਲੰਗਰ ਦੀ ਸੇਵਾ
ਦੇਖੋ, ਵੀਡੀਓ
ਚੰਡੀਗੜ੍ਹ, 13ਮਈ(ਵਿਸ਼ਵ ਵਾਰਤਾ)- ਬਿਹਾਰ ਦੌਰੇ ਦੇ ਦੂਜੇ ਦਿਨ ਅੱਜ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਨਾ ਸ਼ਹਿਰ ਸਥਿਤ ਤਖ਼ਤ ਸ੍ਰੀ ਪਟਨਾ ਸਹਿਬ ਵਿਖੇ ਨਤਮਸਤਕ ਹੋਏ। ਪ੍ਰਧਾਨ ਮੰਤਰੀ ਨੇ ਇੱਥੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਲੰਗਰ ਖੇਤਰ ਵਿੱਚ ਗਏ। ਉੱਥੇ ਉਹਨਾਂ ਨੇ ਆਪਣੇ ਹੱਥੀਂ ਲੰਗਰ ਵਿੱਚ ਲੋਕਾਂ ਨੂੰ ਲੰਗਰ ਛਕਾਇਆ। ਪ੍ਰਧਾਨ ਮੰਤਰੀ ਨੇ ਸਿਰ ‘ਤੇ ਪੱਗ ਬੰਨ੍ਹੀ ਹੋਈ ਸੀ। ਉਹ ਕਰੀਬ 20 ਮਿੰਟ ਤੱਕ ਗੁਰਦੁਆਰੇ ਵਿੱਚ ਰਹੇ। ਰਵੀ ਸ਼ੰਕਰ ਪ੍ਰਸਾਦ ਅਤੇ ਅਸ਼ਵਿਨੀ ਚੌਬੇ ਵੀ ਉਨ੍ਹਾਂ ਦੇ ਨਾਲ ਸਨ। ਇਹ ਪਹਿਲੀ ਵਾਰ ਹੈ ਜਦੋਂ ਕੋਈ ਪ੍ਰਧਾਨ ਮੰਤਰੀ ਪਟਨਾ ਸਾਹਿਬ ਗੁਰਦੁਆਰੇ ਪਹੁੰਚੇ ਹਨ।