ਪ੍ਰਧਾਨਗੀ ਮਿਲਣ ਤੋਂ ਬਾਅਦ ਸਿੱਧੂ ਦਾ ਟਵੀਟ
ਹਾਈਕਮਾਨ ਦਾ ਕੀਤਾ ਧੰਨਵਾਦ ਅਤੇ ਕਹੀ ਇਹ ਵੱਡੀ ਗੱਲ
ਚੰਡੀਗੜ੍ਹ,19 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਇਕ ਮੈਂਬਰ ਨੂੰ ਨਾਲ ਲੈ ਕੇ ਚੱਲਣਗੇ ।ਉਹਨਾਂ ਕਿਹਾ ਕਿ ਉਹ ਜਿੱਤੇਗਾ ਪੰਜਾਬ ਮਿਸ਼ਨ ਨੂੰ ਪੂਰਾ ਕਰਨਗੇ ਅਤੇ ਹਾਈਕਮਾਨ ਦੇ 18 ਨੁਕਤਿਆਂ ਨੂੰ ਵੀ ਪੂਰਾ ਕਰਨਗੇ । ਇਸ ਨਾਲ ਹੀ ਲਿਖਿਆ ਕਿ ਮੇਰੇ ਸਫ਼ਰ ਦੀ ਅਜੇ ਸ਼ੁਰੂਆਤ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸੋਨੀਆ ਗਾਂਧੀ,ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦਾ ਧੰਨਵਾਦ ਵੀ ਕੀਤਾ ਹੈ।