ਪੋਸ਼ਨ ਮੁਹਿੰਮ ਨੂੰ ਮਿਲਿਆ ਸਾਰੇ ਕੋਸ਼ਲਰਜ਼ ਦਾ ਸਾਥ
ਅੰਮ੍ਰਿਤਸਰ 14 ਸਤੰਬਰ:—ਜ਼ਿਲੇ੍ਹ ਅੰਦਰ ਇਕ ਸਤੰਬਰ ਤੋ ਚਲਾਈ ਜਾ ਰਹੀ ਪੋਸ਼ਨ ਮੁਹਿੰਮ ਸਫਲਤਾਪੂਰਵਕ ਢੰਗ ਨਾਲ ਚਲ ਰਹੀ ਹੈ ਅਤੇ ਇਹ ਮੁਹਿੰਮ ਇਕ ਜਨਅੰਦੋਲਨ ਦਾ ਰੂਪ ਲੈ ਰਹੀ ਹੈ। ਇਸ ਮੁਹਿੰਮ ਵਿਚ ਜ਼ਿਲੇ੍ਹ ਦੀਆਂ ਸਾਰੀਆਂ ਸੰਸਥਾਵਾਂ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਅਤੇ ਹੁਣ ਇਸ ਮੁਹਿੰਮ ਨੂੰ ਸ਼ਹਿਰ ਦਾ ਸਾਰੇ ਕੋਸਲਰਜ਼ ਦਾ ਸਾਥ ਵੀ ਮਿਲ ਗਿਆ ਹੈ।
ਪੋਸ਼ਨ ਮੁਹਿੰਮ ਦੀ ਸਫਲਤਾ ਲਈ ਕੇਦਰੀ ਵਿਧਾਨ ਸਭਾ ਹਲਕੇ ਅੰਦਰ ਪੈਦੇ ਸਮੂਹ ਕੋਸਲਰਜ਼ ਵਲੋ ਸ਼੍ਰੀ ਵਿਕਾਸ ਸੋਨੀ ਦੀ ਅਗਵਾਈ ਵਿਚ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ਼੍ਰੀ ਵਿਕਾਸ ਸੋਨੀ ਦੇ ਦੱਸਿਆ ਕਿ ਪੋਸ਼ਨ ਮੁਹਿੰਮ ਦਾ ਮੁੱਖ ਮਕਸਦ ਗਰਭਵਤੀ ਔਰਤਾਂ, ਦੁੱਧ ਪਿਲਾਓਮਾਤਾਵਾਂ ਅਤੇ ਕਿਸੋਰੀਆਂ ਨੂੰ ਚੰਗੇ ਆਹਾਰ ਦੇ ਪ੍ਰਤੀ ਪੇ੍ਰਰਿਤ ਕਰਨਾ ਹੈ ਅਤੇ ਬੱਚਿਆਂ ਦਾ ਸਹੀ ਵਿਕਾਸ ਕਰਨਾ ਹੈ। ਸ਼ੀ ਵਿਕਾਸ ਸੋਨੀ ਨੇ ਕਿਹਾ ਕਿ ਜੇਕਰ ਗਰਭਵਤੀ ਔਰਤ ਸਹੀ ਆਹਾਰ ਲਵੇਗੀ ਤਾਂ ਹੀ ਤੰਦਰੁਸਤ ਬੱਚਾ ਪੈਦਾ ਹੋ ਸਕੇਗਾ। ਉਨਾਂ ਕਿਹਾ ਕਿ ਪੋਸ਼ਨ ਮੁਹਿੰਮ ਤਹਿਤ ਬੇੱਚਿਆਂ ਵਿਚ ਬੋਣਾਪਨ ਅਤੇ ਪਤਲਾਪਨ ਨੂੰ ਰੋਕਣਾ ਹੈ।
ਸ਼ੀ ਵਿਕਾਸ ਸੋਨੀ ਕੋਸਲਰ ਨੇ ਦੱਸਿਆ ਕਿ ਪੋਸ਼ਨ ਮੁਹਿੰਮ ਨੂੰ ਘਰ ਘਰ ਦਾ ਹਿੱਸਾ ਬਣਾਇਆ ਜਾਵੇਗਾ ਅਤੇ ਕੇਦਰੀ ਵਿਧਾਨ ਸਭਾ ਹਲਕੇ ਦੇ ਹਰੇਕ ਵਾਰਡ ਵਿਚ ਪੋਸ਼ਟਿਕ ਆਹਾਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਵਿਕਾਸ ਸੋਨੀ ਦੇ ਨਾਲ ਕੋਸਲਰਜ਼ ਸ਼੍ਰੀ ਅਰੁਣ ਪੱਪਲ, ਸ਼੍ਰੀ ਪਰਮਜੀਤ ਚੋਪੜਾ, ਸ਼੍ਰੀ ਮਹੇਸ਼ ਖੰਨਾ,ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਤਾਹਿਰ ਸਾਹ, ਸ਼੍ਰੀ ਸੁਰਿੰਦਰ ਕੁਮਾਰ, ਸ਼੍ਰੀਮਤੀ ਰਾਜਬੀਰ ਕੌਰ,ਸ਼੍ਰੀ ਦਾਰਾ, ਸ਼੍ਰੀ ਇਕਬਾਲ ਸਿੰਘ ਸੈਰੀ, ਸ਼੍ਰੀ ਸੁਨੀਲ ਕਾਉਟੀ,ਸ਼੍ਰੀ ਸਰਬਜੀਤ ਸਿੰਘ ਲਾਟੀ, ਸ਼੍ਰੀ ਰਮਨ ਬਾਬਾ, ਸ਼੍ਰੀ ਰਵੀਕਾਂਤ ਅਤੇ ਰਾਮਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਆਪਣੇ ਵਾਰਡਾਂ ਵਿਚ ਪੋਸ਼ਨ ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਉਣਗੇ।
ਇਸ ਮੌਕੇ ਸ਼੍ਰੀਮਤੀ ਮੀਨਾ ਦੇਵੀ ਬਾਲ ਵਿਕਾਸ ਤੇ ਪ੍ਰਜੈਕਟ ਅਫਸਰ ਨੇ ਦੱਸਿਆ ਕਿ ਪੋਸ਼ਨ ਮੁਹਿੰਮ ਤਹਿਤ ਹਰ ਆਂਗਨਵਾੜੀ ਕੇਦਰ ਵਿਚ ਬੱਚਿਆ ਨੂੰ ਪੋਸਟਿਕ ਅਹਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਕਿਸ਼ਰੀਆਂ ਵਿਚ ਅਨੀਮੀਆ ਦੀ ਕਮੀ ਨੂੰ ਦੂਰ ਕਰਨ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਕੈਪਸ਼ਨ ਸ਼੍ਰੀ ਵਿਕਾਸ ਸੋਨੀ ਕੋਸਲਰ ਆਪਣੇ ਸਾਥੀ ਕੋਸਲਰਜ ਸ਼੍ਰੀ ਅਰੁਣ ਪੱਪਲ, ਸ਼੍ਰੀ ਪਰਮਜੀਤ ਚੋਪੜਾ, ਸ਼੍ਰੀ ਮਹੇਸ਼ ਖੰਨਾ,ਸ਼੍ਰੀ ਲਖਵਿੰਦਰ ਸਿੰਘ, ਸ਼੍ਰੀ ਤਾਹਿਰ ਸਾਹ, ਸ਼੍ਰੀ ਸੁਰਿੰਦਰ ਕੁਮਾਰ, ਸ਼੍ਰੀਮਤੀ ਰਾਜਬੀਰ ਕੌਰ,ਸ਼੍ਰੀ ਦਾਰਾ, ਸ਼੍ਰੀ ਇਕਬਾਲ ਸਿੰਘ ਸੈਰੀ, ਸ਼੍ਰੀ ਸੁਨੀਲ ਕਾਉਟੀ,ਸ਼੍ਰੀ ਸਰਬਜੀਤ ਸਿੰਘ ਲਾਟੀ ਨਾਲ ਪੋਸ਼ਨ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ।