ਗੁਰਦਾਸਪੁਰ– ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਸਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਅੱਜ ਬਾਅਦ ਦੁਪਹਿਰ ਪੋਲਿੰਗ ਪਾਰਟੀਆਂ ਨੂੰ ਈ.ਵੀ.ਐਮ ਅਤੇ ਵੀਵੀਪੈਟ ਮਸ਼ੀਨਾਂ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਲੋਕ ਸਭਾ ਹਲਕੇ ਗੁਰਦਾਸਪੁਰ ਦੇ ਹਿੱਸੇ ਬਟਾਲਾ ਵਿਧਾਨ ਸਭਾ ਹਲਕੇ ਦੇ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਨੂੰ ਸਥਾਨਕ ਬੇਰਿੰਗ ਕਾਲਜ ਤੋਂ ਰਵਾਨਾ ਕੀਤਾ ਗਿਆ। ਅੱਜ ਸਵੇਰ ਤੋਂ ਹੀ ਈ.ਆਰ.ਓ. ਕਮ ਐਸ.ਡੀ.ਐਮ. ਬਟਾਲਾ ਰੋਹਿਤ ਗੁਪਤਾ ਦੀ ਅਗਵਾਈ ਹੇਠ ਪੋਲਿੰਗ ਸਟਾਫ ਨੂੰ ਉਨਾਂ ਦੇ ਪੋਲਿੰਗ ਬੂਥ ਅਲਾਟ ਕੀਤੇ ਗਏ ਅਤੇ ਉਪਰੰਤ ਚੋਣ ਸਮੱਗਰੀ ਵੰਡੀ ਗਈ। ਇਸੇ ਦੌਰਾਨ ਜ਼ਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਬਟਾਲਾ ਦੇ ਬੇਰਿੰਗ ਕਾਲਜ ਵਿਖੇ ਪਹੁੰਚ ਕੇ ਚੋਣ ਅਮਲੇ ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਜਾਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਿਆ। ਇਸ ਮੌਕੇ ਜ਼ਿਲਾ ਚੋਣ ਅਧਿਕਾਰੀ ਸ. ਸਿੱਧੂ ਨੇ ਕਿਹਾ ਕਿ ਪੋਲਿੰਗ ਸਟਾਫ ਆਪਣੀ ਚੋਣ ਡਿਊਟੀ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਤਨਦੇਹੀ ਨਾਲ ਨਿਭਾਵੇ। ਉਨਾਂ ਕਿਹਾ ਕਿ ਸਾਡੇ ਦੇਸ਼ ਦੀ ਇਹ ਖੂਬਸੂਰਤੀ ਹੈ ਕਿ ਇਥੇ ਲੋਕਤੰਤਰੀ ਪ੍ਰਣਾਲੀ ਵਿੱਚ ਹਰ ਚੋਣ ਬਹੁਤ ਨਿਰਪੱਖਤਾ ਅਤੇ ਅਜ਼ਾਦਾਨਾ ਮਹੌਲ ਵਿੱਚ ਹੁੰਦੀ ਹੈ ਅਤੇ ਸਮੁੱਚਾ ਚੋਣ ਅਮਲਾ ਆਪਣੀ ਇਸ ਰਵਾਇਤ ਨੂੰ ਹਰ ਹੀਲੇ ਕਾਇਮ ਰੱਖੇ। ਉਨਾਂ ਕਿਹਾ ਕਿ ਸਮੁੱਚੇ ਲੋਕ ਸਭਾ ਹਲਕੇ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਨੂੰ ਵੀ ਗੜਬੜੀ ਕਰਨ ਦੀ ਬਿਲਕੁਲ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਪਾ ਕੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਜਰੂਰ ਕਰਨ। ਉਨਾਂ ਕਿਹਾ ਕਿ ਵੋਟਰਾਂ ਵੱਲੋਂ ਪਾਈ ਗਈ ਇੱਕ ਇੱਕ ਵੋਟ ਸਾਡੇ ਲੋਕਤੰਤਰ ਦੀ ਮਜਬੂਤੀ ਦਾ ਅਧਾਰ ਬਣਦੀ ਹੈ ਅਤੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ, ਜਾਂ ਲਾਲਚ ਦੇ ਨਿਰਪੱਖਤਾ ਦੇ ਨਾਲ ਆਪਣਾ ਪਸੰਦੀਦਾ ਉਮੀਦਵਾਰ ਚੁਣਨਾ ਚਾਹੀਦਾ ਹੈ। ਉਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨ।
Breaking News : ਗੁਰਦਾਸਪੁਰ ਅਤੇ ਬਟਾਲਾ ਹੈਂਡ ਗ੍ਰਨੇਡ ਹਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ
Breaking News : ਗੁਰਦਾਸਪੁਰ ਅਤੇ ਬਟਾਲਾ ਹੈਂਡ ਗ੍ਰਨੇਡ ਹਮਲੇ ‘ਚ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਮਾਸਟਰਮਾਈਂਡ ਸਮੇਤ ਅੱਤਵਾਦੀ ਮਾਡਿਊਲ ਦੇ...