ਪੇਟ ‘ਚ ਖ਼ੰਜਰ ਮਾਰ ਕੇ ਨੌਜਵਾਨ ਦੀ ਹੱਤਿਆ
ਅੰਮ੍ਰਿਤਸਰ,10 ਜੁਲਾਈ (ਵਿਸ਼ਵ ਵਾਰਤਾ)ਅੰਮ੍ਰਿਤਸਰ ਜਿਲ੍ਹੇ ਦੇ ਪੁਲਿਸ ਥਾਣਾ ਚਾਟੀਵਿੰਡ ਦੇ ਖੇਤਰ ‘ਚ ਪੈਂਦੇ ਪਿੰਡ ਚੱਬਾ ਵਿਖੇ ਬੀਤੀ ਰਾਤ ਚਾਰ ਨੌਜਵਾਨਾਂ ਨੇ ਇਕ ਨੌਜਵਾਨ ਦੇ ਪੇਟ ‘ਚ ਖ਼ੰਜਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਉਰਫ਼ ਸੂਰਜ ਵਾਸੀ ਚੱਬਾ ਵਜੋਂ ਹੋਈ ਹੈ। ਮੌਕੇ ‘ਤੇ ਪੁੱਜੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਤੇ ਦੋ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ ।