ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇੱਕ ਬੀਡੀਪੀਓ ਅਤੇ 2 ਸੀਨੀਅਰ ਸਹਾਇਕ ਮੁੱਅਤਲ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,9 ਜੁਲਾਈ (ਵਿਸ਼ਵ ਵਾਰਤਾ)- ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਆਨੰਦਪੁਰ ਸਾਹਿਬ ਦੇ ਇੱਕ ਬੀਡੀਪੀਓ ਅਤੇ ਦੋ ਸੀਨੀਅਰ ਸਹਾਇਕਾਂ ਨੂੰ ਮੁਅੱਤਲ ਕੀਤਾ ਗਿਆ। ਵਿਭਾਗ ਵੱਲੋ ਜਾਰੀ ਹੁਕਮਾਂ ਅਨੁਸਾਰ ਜਤਿੰਦਰ ਸਿੰਘ ਢਿੱਲੋਂ ਉਸ ਸਮੇਂ ਬੀ.ਡੀ.ਪੀ.ਓ ਅਨੰਦਪੁਰ ਸਾਹਿਬ (ਹੁਣ ਭੁਨਰਹੇੜੀ), ਗੁਰਦੀਪ ਸਿੰਘ ਸੀਨੀਅਰ ਸਹਾਇਕ (ਲੇਖਾ) ਉਸ ਸਮੇਂ ਚਾਰਜ ਬੀ.ਡੀ.ਪੀ.ਓ ਅਨੰਦਪੁਰ ਸਾਹਿਬ (ਹੁਣ ਸੀਨੀਅਰ ਸਹਾਇਕ (ਲੇਖਾ) ਬਲਾਕ (ਪੱਖੋਵਾਲ) ਅਤੇ ਚੰਦ ਸਿੰਘ ਸੀਨੀਅਰ ਸਹਾਇਕ (ਲੇਖਾ) ਉਸ ਸਮੇਂ ਚਾਰਜ ਬੀ.ਡੀ.ਪੀ.ਓ ਅਨੰਦਪੁਰ ਸਾਹਿਬ (ਹੁਣ ਸੀਨੀਅਰ ਸਹਾਇਕ (ਲੇਖਾ) ਬਜਟ, ਲੇਖਾ ਅਤੇ ਜੋੜ-1 ਸ਼ਾਖਾ, ਮੋਹਾਲੀ) ਨੂੰ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ।