ਪੁਸ਼ਪਾ 2-ਦ ਰੂਲ ਦਾ ਪਹਿਲਾ ਗੀਤ ਰਿਲੀਜ਼
ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ ਪੁਸ਼ਪਾ 2- ਦ ਰੂਲ ਦਾ ਪਹਿਲਾ ਗੀਤ ਪੁਸ਼ਪਾ-ਪੁਸ਼ਪਾ ਰਿਲੀਜ਼ ਹੋ ਗਿਆ ਹੈ। ਗੀਤ ਨੂੰ ਹਿੰਦੀ, ਮਲਿਆਲਮ, ਬੰਗਾਲੀ, ਕੰਨੜ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਦਾ ਟਾਈਟਲ ਗੀਤ ਹੈ, ਜਿਸ ਦਾ ਟਾਈਟਲ ਪੁਸ਼ਪਾ-ਪੁਸ਼ਪਾ ਰੱਖਿਆ ਗਿਆ ਹੈ। ਗੀਤ ਵਿੱਚ ਅੱਲੂ ਅਰਜੁਨ ਦੇ ਦਮਦਾਰ ਕਿਰਦਾਰ ਨੂੰ ਪੇਸ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਫਿਲਮ 15 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੇ ਨਾਲ ਫਹਾਦ ਫਾਜ਼ਿਲ ਅਹਿਮ ਭੂਮਿਕਾਵਾਂ ‘ਚ ਹਨ।ਫਿਲਮ ਪੁਸ਼ਪਾ 2- ਦ ਰੂਲ ਦੇ ਨਿਰਦੇਸ਼ਕ ਅਤੇ ਲੇਖਕ ਸੁਕੁਮਾਰ ਹਨ, ਜਿਨ੍ਹਾਂ ਨੇ ਪਹਿਲੇ ਭਾਗ ਦਾ ਨਿਰਦੇਸ਼ਨ ਵੀ ਕੀਤਾ ਸੀ। 2021 ‘ਚ ਰਿਲੀਜ਼ ਹੋਈ ਫਿਲਮ ਪੁਸ਼ਪਾ: ਦ ਰਾਈਜ਼ ਨੇ ਬਾਕਸ ਆਫਿਸ ‘ਤੇ ਕਈ ਵੱਡੇ ਰਿਕਾਰਡ ਬਣਾਏ ਸਨ। ਇਹ ਸਾਲ 2021 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫਿਲਮ ਸੀ। ਇਸ ਫਿਲਮ ਲਈ ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ।