ਚੰਡੀਗੜ੍ਹ : ਉਘੀ ਕਵਿੱਤਰੀ ਅਤੇ ਨਾਮਵਰ ਲੇਖਕਾ ਰਜਿੰਦਰ ਕੌਰ ਦੀ ਬੱਚਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇ ਨੂੰ ਗੂੜ੍ਹਾ ਕਰਨ ਵਾਲੀ ਕਿਤਾਬ ‘ਕੁਨਮੁਨ ਨਾਨੀ ਅਤੇ ਕਲੋਲਾਂ’ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਲੋਕ ਅਰਪਣ ਕੀਤੀ ਗਈ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਸਹਿਯੋਗ ਨਾਲ ਈਵਨਿੰਗ ਸਟੱਡੀ ਵਿਭਾਗ ਪੰਜਾਬ ਯੂਨੀਵਰਸਿਟੀ ਆਡੀਟੋਰੀਅਮ ਵਿਚ ਉਚੇਚਾ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਬਤੌਰ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਨੇ ਕੀਤੀ। ਉਨ੍ਹਾਂ ਦੇ ਨਾਲ ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਪੁਸਤਕ ਰਿਲੀਜ਼ ਤੋਂ ਬਾਅਦ ਲੇਖਕਾ ਰਜਿੰਦਰ ਕੌਰ ਨੂੰ ਵਧਾਈਆਂ ਦਿੰਦਿਆਂ ਡਾ.ਦੀਪਕ ਮਨਮੋਹਨ ਨੇ ਆਖਿਆ ਕਿ ਕਿਹਾ ਕਿ ਬਾਲ ਜਗਤ ਦੇ ਸਾਹਿਤ ਖੇਤਰ ਵਿਚ ਪੀ ਐਚ ਡੀ ਖੋਜ ਵਿਚ ਇਸ ਕਿਤਾਬ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਇਸ ਮੌਕੇ ‘ਤੇ ਮਨਮੋਹਨ ਸਿੰਘ ਦਾ ਨੇ ਕਿਹਾ ਕਿ ਇਹ ਪੁਸਤਕ ਬਾਲ ਸਾਹਿਤ ਸਮਾਜ ਦਾ ਦਰਪਣ ਹੈ। ਉਘੇ ਲੇਖਕ ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਇਹ ਪੁਸਤਕ ਰਿਸ਼ਤਿਆਂ ਦੀ ਕੜੀ ਨੂੰ ਜੋੜਨ ਲਈ ਬਾਲ ਸਾਹਿਤ ਅਤੇ ਪ੍ਰੋੜ ਸਾਹਿਤ ਵਿਚ ਪ੍ਰੇਰਣਾ ਦਾ ਸੋਮਾ ਬਣ ਕੇ ਖੂਬਸੂਰਤ ਪੁਲ ਦਾ ਕੰਮ ਕਰਦੀ ਹੈ। ਮੰਚ ਸੰਚਾਲਨ ਕਰ ਰਹੀ ਭਾਰਤ ਭਰ ‘ਚ ਪ੍ਰਸਿੱਧ ਕਵਿੱਤਰੀ ਮਨਜੀਤ ਇੰਦਰਾ ਨੇ ਭਾਵੁਕਤਾ ਭਰਪੂਰ ਪੁਸਤਕ ਦੱਸਿਆ। ਉਘੇ ਬਾਲ ਸਾਹਿਤਕਾਰ ਗੁਰਦੇਵ ਚੌਹਾਨ ਨੇ ਪੁਸਤਕ ਬਾਰੇ ਲਿਖੀ ਭੂਮਿਕਾ ਪੜ੍ਹ ਕੇ ਸੁਣਾਈ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਈਵਨਿੰਗ ਸਟੱਡੀਜ਼ ਵਿਭਾਗ ਦੇ ਸਹਿਯੋਗ ਨਾਲ ਸ੍ਰੀਮਤੀ ਰਜਿੰਦਰ ਕੌਰ ਦੀ ਨਵੀਂ ਪ੍ਰਕਾਸ਼ਿਤ ਬਾਲ ਪੁਸਤਕ ‘ਕੁਨਮੁਨ ਨਾਨੀ ਤੇ ਕਲੋਲਾਂ’ ਸਬੰਧੀ ਵਿਚਾਰ ਚਰਚਾ ਕੀਤੀ ਗਈ। ਦਲਜੀਤ ਕੌਰ ਦਾਊਂ ਨੇ ਪਿਆਰ, ਲਾਡ ਅਤੇ ਕਲੋਲਾਂ ਅਤੇ ਪ੍ਰੋਫੈਸਰ ਸੰਦੀਪ ਕੌਰ ਨੇ ਮੁੜ ਤੋਂ ਆਪਣੇ ਬਚਪਨ ਵਿਚ ਚਲੇ ਜਾਣ ਅਤੇ ਸਮੇਂ ਪ੍ਰਫੈਸਰ ਅਤੇ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਦੱਸਿਆ। ਡਾ. ਸ਼ਿੰਦਰ ਪਾਲ ਨੇ ਇਸ ਪੁਸਤਕ ਨੂੰ ਸਨਮਾਨਿਤ ਕਿਤਾਬ ਕਿਹਾ। ਸਕੱਤਰ ਪਾਲ ਅਜਨਬੀ ਨੇ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਸੰਜੀਵ ਤਿਵਾੜੀ ਨੇ ਵੀ ਬਚਪਨ ਨੂੰ ਚੇਤੇ ਕਰਾਉਣ ਵਾਲੀ ਪੁਸਤਕ ਦੱਸਿਆ। ਇਸ ਤੋਂ ਇਲਾਵਾ ਡਾ. ਗੁਰਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਕਿਤਾਬ ਦੇ ਨਾਲ ਬਾਲ ਬਾਲ ਸਾਹਿਤ ਵਿਚ ਨਵੇਂ ਪ੍ਰਸੰਗ ਨਾਲ ਗੱਲ ਕਰ ਸਕਦੇ ਹਨ। ਇਸ ਵਿਚ ਕਿਸੇ ਹੋਰ ਦੁਆਰਾ ਆਪਣਾ ਬਿਰਤਾਂਤ ਘੜਨ ਦੀ ਕਲਾ ਹੈ। ਇਸ ਮੌਕੇ ‘ਤੇ ਕਿਤਾਬ ਦੀ ਲੇਖਕਾ ਰਜਿੰਦਰ ਕੌਰ ਨੇ ਆਪਣੇ ਮਨ ਭਾਵਾਂ ਨੂੰ ਸਾਂਝਾ ਕਰਦਿਆਂ ਅੰਤ ਵਿਚ ਲੇਖਿਕਾ ਰਜਿੰਦਰ ਕੌਰ ਨੇ ਕਿਤਾਬ ਵਿਚੋਂ ਕੁਝ ਗੱਲਾਂ ਕਰਦਿਆਂ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ। ਆਖਰ ਵਿਚ ਪੰਜਾਬੀ ਲੇਖਕ ਸਭਾ ਦੇ ਵਾਈਸ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਕੌਰ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਮੌਜੂਦ ਵੱਡੀ ਗਿਣਤੀ ‘ਚ ਲੇਖਕਾ ਦੀਆਂ ਦੋਵੇਂ ਧੀਆਂ ਅਤੇ ਪਰਿਵਾਰ ਸਮੇਤ ਸੇਵੀ ਰਾਇਤ, ਭਰਤ ਰਾਮ ਰੰਗੜਾ, ਦੇਵ ਨਸਰੀਨ, ਡਾ. ਨਿਰਮਲ ਸਿੰਘ ਬਾਸੀ, ਮਲਕੀਤ ਬਸਰਾ, ਮਨਜੀਤ ਕੌਰ ਮੋਹਾਲੀ, ਤੇਜ ਸਿੰਘ ਥੂਹਾ, ਜੋਗਿੰਦਰ ਸਿੰਘ ਜੱਗਾ, ਗੁਰਦਰਸ਼ਨ ਸਿੰਘ ਮਾਵੀ, ਕੋਮਲ ਸੈਣੀ, ਮਨਜੀਤ ਕੌਰ ਮੀਤ, ਤਰਲੋਚਨ ਪਬਲਿਸ਼ਰ, ਜਸਵਿੰਦਰ ਸਿੰਘ ਆਦਿ ਮੌਜੂਦ ਸਨ।
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ •ਸਕੂਲ...