ਪੁਲਿਸ ਵੱਲੋਂ 2 ਦੇਸੀ ਪਿਸਟਲ, 6 ਜਿੰਦਾ ਰੋਂਦ 32 ਬੋਰ, ਸਮੇਤ ਸਕੂਟਰੀ ਦੋ ਵਿਅਕਤੀ ਕਾਬੂ
ਹੁਸ਼ਿਆਰਪੁਰ, 26 ਜੁਲਾਈ (ਵਿਸ਼ਵ ਵਾਰਤਾ/ਤਰਸੇਮ ਦੀਵਾਨਾਂ) ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਤੇ ਸ਼ਰਾਰਤੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 2 ਦੇਸੀ ਪਿਸਟਲ, 6 ਜਿੰਦਾ ਰੋੰਦ 32 ਬੋਰ ਸਮੇਤ ਸਕੂਟਰੀ ਕਾਬੂ ਕਰਕੇ ਭਾਰੀ ਸਫਲਤਾ ਹਾਸਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ. ਮਨਜੀਤ ਲਾਲ ਨੇ ਸਮੇਤ ਪੁਲਿਸ ਪਾਰਟੀ ਚੰਡੀਗੜ੍ਹ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਚੰਡੀਗੜ੍ਹ ਸਾਈਡ ਤੋਂ ਇੱਕ ਸਕੂਟਰੀ ਹੀਰੋ ਏਵੀਏਟਰ ਨੰਬਰ ਪੀ.ਬੀ-12-ਪੀ-8706 ਜਿਸਤੇ ਦੋ ਨੋਜਵਾਨ ਸਵਾਰ ਸੀ, ਪੁਲਿਸ ਪਾਰਟੀ ਨੂੰ ਦੇਖ ਕੇ ਸਕੂਟਰੀ ਨੂੰ ਪਿੱਛੇ ਨੂੰ ਮੋੜਨ ਲੱਗੇ ਤਾਂ ਸਕੂਟਰੀ ਸਲਿੱਪ ਕਰਕੇ ਡਿੱਗ ਪਏ।ਜਿਨ੍ਹਾਂ ਦੀ ਪੁਲਿਸ ਪਾਰਟੀ ਨੇ ਸ਼ੱਕ ਪੈਣ ‘ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਦੋਵਾਂ ਦੀਆਂ ਖੱਬੀਆਂ ਡੱਬਾਂ ਵਿੱਚੋਂ 1-1 ਦੇਸੀ ਪਿਸਟਲ ਸਮੇਤ 3-3 ਜਿੰਦਾ ਰੋਦ 32 ਬੋਰ ਬਰਾਮਦ ਹੋਏ। ਇਨ੍ਹਾਂ ਦੋਵਾਂ ਵਿਅਕਤੀਆਂ ਦੀ ਪਛਾਣ ਸੁਖਪਾਲ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਾਡਲ ਟਾਊਨ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਅਤੇ ਅਮਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਬੁਰਜ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਵਜੋਂ ਹੋਈ। ਜਿਸ ਤੇ ਦੋਵਾਂ ਦੋਸ਼ੀਆਂ ਖਿਲਾਫ਼ ਥਾਣਾ ਗੜ੍ਹਸ਼ੰਕਰ ਪੁਲਿਸ ਵਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।