ਪੁਲਿਸ ਵੱਲੋਂ ਵਾਂਟੇਡ ਦੇ ਪੋਸਟਰ ਲਗਾਏ ਜਾਣ ਤੋਂ ਬਾਅਦ ਸਿਮਰਜੀਤ ਬੈਂਸ ਦਾ ਬਿਆਨ
ਪੜ੍ਹੋ ਕੀ ਲਿਖਿਆ ਫੇਸਬੁੱਕ ਪੇਜ ਤੇ
ਚੰਡੀਗੜ੍ਹ,4 ਮਈ(ਵਿਸ਼ਵ ਵਾਰਤਾ)-ਬਾਲਾਤਕਾਰ ਮਾਮਲੇ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਲੋਕ ਇੰਨਸਾਫ ਪਾਰਟੀ ਦੇ ਆਤਮਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਇਸ ਮਾਮਲੇ ਵਿੱਚ 6 ਹੋਰਨਾਂ ਦੇ ਬੀਤੇ ਕੱਲ੍ਹ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਵਾਂਟੇਡ ਦੇ ਪੋਸਟਰ ਲਗਾਏ ਗਏ ਸਨ। ਜਿਸ ਤੋਂ ਬਾਅਦ ਹੁਣ ਸਿਮਰਜੀਤ ਬੈਂਸ ਨੇ ਫੇਸਬੁੱਕ ਤੇ ਪੋਸਟ ਪਾ ਕੇ ਇਸ ਨੂੰ ਸਿਆਸੀ ਬਦਲਾ ਖੋਰੀ ਕਰਾਰ ਦਿੱਤਾ ਹੈ।ਇਸ ਦੇ ਨਾਲ ਹੀ ਬੈਂਸ ਨੇ ਲਿਖਿਆ ਕਿ ਸਾਜਿਸ਼ ਕਰਨ ਵਾਲਿਆਂ ਨੂੰ ਬੇਪਰਦਾ ਕਰਕੇ ਹੀ ਦਮ ਲਵਾਂਗਾਂ