ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਕੀਤੇ ਟੋਲ ਪਲਾਜਾ ਤੇ ਸੜਕ ਮਾਰਗ ਬੰਦ
ਦਿੱਲੀ ਜਾਣ ਵਾਲੇ ਰਾਸਤਿਆਂ ਨੂੰ ਕੀਤਾ ਗਿਆ ਪੂਰੀ ਤਰ੍ਹਾਂ ਜਾਮ
ਕਿਸਾਨ ਨੇਤਾ ਗੁਰਨਾਮ ਚੜੂੰਨੀ ਨੇ ਕਿਸਾਨਾਂ ਨੂੰ ਕੀਤੀ ਸੀ ਸੜਕਾਂ ਤੇ ਟੋਲ ਜਾਮ ਕਰਨ ਦੀ ਅਪੀਲ
ਚੰਡੀਗੜ੍ਹ,28ਅਗਸਤ(ਵਿਸ਼ਵ ਵਾਰਤਾ) ਹਰਿਆਣਾ ਦੇ ਕਰਨਾਲ ਦੇ ਬਸਤਾੜਾ ਵਿਖੇ ਪੁਲਿਸ ਵੱਲੋਂ ਬੀਜੇਪੀ ਨੇਤਾਵਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਸਾਰੇ ਕਿਸਾਨਾਂ ਨੂੰ ਇਸ ਘਟਨਾ ਦੇ ਵਿਰੋਧ ਵਿੱਚ ਟੋਲ ਨਾਕੇ ਅਤੇ ਸੜਕ ਮਾਰਗਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਹਿਸਾਰ ਰੋਡ ਤੇ ਸਥਿਤ ਰਾਮਾਇਣ ਟੋਲ ਅਤੇ ਪਾਣੀਪਤ ਟੋਲ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ।