ਸਿਰਸਾ, 4 ਸਤੰਬਰ – ਡੇਰਾ ਸਿਰਸਾ ਮੁਖੀ ਦੀ ਗ੍ਰਿਫਤਾਰੀ ਤੋਂ ਬਾਅਦ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ| ਇਸ ਦੌਰਾਨ ਡੇਰਾ ਸਿਰਸਾ ਦੇ ਹੈਡਕੁਆਟਰ ਤੋਂ ਪੁਲਿਸ ਨੇ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਕੀਤੇ ਹਨ| ਪੁਲਿਸ ਨੇ ਡੇਰੇ ਤੋਂ ਕਈ ਰਾਈਫਲਾਂ, ਰਿਲਾਵਲਵਰਾਂ ਤੇ ਬੰਦੂਕਾਂ ਬਰਾਮਦ ਕੀਤੀਆਂ ਹਨ|
ਦੂਸਰੇ ਪਾਸੇ ਪੁਲਿਸ ਨੇ ਡੇਰੇ ਤੋਂ ਵੱਡੀ ਮਾਤਰਾ ਵਿਚ ਹਥਿਆਰ ਬਰਾਮਦ ਹੋਣ ਤੇ ਭਾਰੀ ਹੈਰਾਨੀ ਪ੍ਰਗਟ ਕੀਤੀ ਹੈ| ਇਸ ਦੌਰਾਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ| ਇਸ ਤੋਂ ਪਹਿਲਾਂ ਡੇਰੇ ਤੋਂ ਪੁਲਿਸ ਨੇ ਵੱਡੀ ਮਾਤਰਾ ਲਾਠੀਆਂ ਬਰਾਮਦ ਕੀਤੀਆਂ ਸਨ, ਜਿਸ ਤੋਂ ਬਾਅਦ ਇਥੇ ਤਲਾਸ਼ੀ ਮੁਹਿੰਮ ਤੇਜ ਕਰ ਦਿੱਤੀ ਗਈ ਸੀ| ਪੁਲਿਸ ਵੱਲੋਂ ਹੋਰਨਾਂ ਡੇਰਿਆਂ ਦੀ ਵੀ ਸਰਗਰਮੀ ਨਾਲ ਤਲਾਸ਼ੀ ਲਈ ਜਾ ਰਹੀ ਹੈ|
Republic Day : 76ਵੇਂ ਗਣਤੰਤਰ ਦਿਵਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
Republic Day : 76ਵੇਂ ਗਣਤੰਤਰ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਚੰਡੀਗੜ੍ਹ, 26ਜਨਵਰੀ(ਵਿਸ਼ਵ ਵਾਰਤਾ)...